ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/312

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੜੀਆਂ ਦੇ ਗੀਤ
29
ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
30
ਤਿਲ ਚੌਲੀਏ ਨੀ
ਗੀਗਾ ਜੰਮਿਆ ਨੀ
ਗੁੜ ਵੰਡਿਆ ਨੀ
ਗੁੜ ਦੀਆਂ ਰੋੜੀਆਂ ਨੀ
ਭਰਾਵਾਂ ਜੋੜੀਆਂ ਨੀ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਜੀਵੇਗਾ ਬਈ ਜੀਵੇਗਾ
31
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ
32
ਜੁਗ ਜੁਗ ਚੰਬਾ ਲੋੜੀਂਦਾ
ਭਾਬੋ ਮੇਰੀ ਪੁੱਤ ਜਣੇ
ਹੀਰੇ ਮੋਤੀ ਲਾਲ ਜਣੇ
ਕੱਢ ਘਰੋੜੀ ਅੰਦਰ ਵਾਰ
ਅੰਦਰ ਲਿੱਪਾਂ ਬਾਹਰ ਲਿੱਪਾਂ
ਲਿੱਪਾਂ ਘਰ ਦਾ ਹਾਲ ਦੁਆਰ
33

310/ਮਹਿਕ ਪੰਜਾਬ ਦੀ