ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੜ ਲਾਏ ਦਿੱਤੀ
ਹੋ ਮੈਂ ਬਾਰੀ ਬੀਬਾ
ਤੈਂ ਕੀ ਤੋੜ ਨਿਭਾਈ

ਕਈ ਵਾਰ ਸ਼ਰਾਬੀ ਪਤੀ ਦੇ ਮਾੜੇ ਵਿਵਹਾਰ ਕਾਰਨ ਰਿਸ਼ਤੇ-ਨਾਤਿਆਂ ਵਿੱਚ ਤ੍ਰੇੜਾਂ ਪੈ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਉਸਦੀ ਪਤਨੀ ਨੂੰ ਭੁਗਤਣਾ ਪੈਂਦਾ ਹੈ। ਉਹ ਹਰ ਹੀਲੇ ਆਪਣੇ ਪਤੀ ਨੂੰ ਆਪਣਾ ਵਿਹਾਰ ਸੁਧਾਰਨ ਲਈ ਪ੍ਰੇਰਦੀ ਹੈ-

ਸਾਨੂੰ ਲਜ ਵਟਾ ਦਿਓ ਜੀ
ਸ਼ਰਾਬੀ ਚੀਰੇ ਵਾਲ਼ਿਆਂ
ਝੂਟਾਂਗੀਆਂ ਅਸੀਂ ਦੋ ਜਣੀਆਂ
ਹੌਲੀ-ਹੌਲ਼ੀ ਬੋਲ ਨੀ ਸਖੀਏ ਨੀ ਮਹਿਰਮੇਂ
ਹੇਠ ਸੁਣੇ ਜਿਹੜੀ ਹੁਣ ਵਿਆਹੀ ਐ
ਪਿੱਛੋਂ ਪਛਤਾਏਂਗਾ ਸ਼ਰਾਬੀ ਚੀਰੇ ਵਾਲ਼ਿਆਂ
ਕਿਉਂ ਵਿਆਹੀਆਂ ਅਸੀਂ ਦੋ ਜਣੀਆਂ
ਸਾਨੂੰ ਸੱਗੀ ਕਰਾਦੇ ਜੀ
ਸ਼ਰਾਬੀ ਚੀਰੇ ਵਾਲ਼ਿਆਂ
ਪਹਿਨਾਂ ਗੀਆਂ ਅਸੀਂ ਦੋ ਜਣੀਆਂ
ਬਾਗਾਂ ਵਿਚੋਂ ਕਲੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਨ੍ਹਾਂ ਕਲੀਆਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲ਼ਿਆਂ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਸੁਣ ਲੈਂਦੀਆਂ ਵੇ ਦੁਖੜੇ
ਭਾਈਆਂ ਨਾਲ਼ੋਂ ਭੈਣਾਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਹਨਾਂ ਭਾਈਆਂ ਦੀ ਬੜੀ ਵੇ ਬਹਾਰ
ਸੁਣ ਲੈਂਦੇ ਵੇ ਦੁਖੜੇ

ਇਕ ਮੁਟਿਆਰ ਆਪਣੀ ਸੱਸ ਅੱਗੇ ਸ਼ਰਾਬੀ ਪਤੀ ਦੇ ਦੁਖੜੇ ਰੋਂਦੀ ਹੋਈ ਉਸ ਨੂੰ ਸਮਝਾਉਣ ਲਈ ਤਰਲੇ ਪਾਉਂਦੀ ਹੈ-

35/ ਮਹਿਕ ਪੰਜਾਬ ਦੀ