ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿਨ੍ਹਾਂ ਨੂੰ ਮਾਤਾ ਦੇ ਥਾਨ ਆਖਦੇ ਹਨ। ਇਹਨਾਂ ਥਾਨਾਂ ਉੱਤੇ ਹੀ ਜਰਗ ਦਾ ਮੇਲਾ ਲਗਦਾ ਹੈ। ਬੜੀ ਦੂਰੋਂ-ਦੂਰੋਂ ਸ਼ਰਧਾਲੂ ਇਹ ਮੇਲਾ ਵੇਖਣ ਆਉਂਦੇ ਹਨ। ਮਾਤਾ, ਭਗਤ, ਮਾਤਾ ਰਾਣੀ ਦੀਆਂ ਭੇਟਾਂ ਗਾਉਂਦੇ ਮਾਤਾ ਦੇ ਥਾਨਾਂ ਤੇ ਗੁਲਗਲਿਆਂ ਦਾ ਝੜਾਵਾ ਝੜਾਉਂਦੇ ਹਨ।

ਜਰਗ ਦੇ ਮੇਲੇ ਵਿੱਚ ਇਕ ਵਾਧਾ ਇਹ ਹੈ ਕਿ ਇਹ ਔਰਤਾਂ ਅਤੇ ਮਰਦਾਂ ਦਾ ਸਾਂਝਾ ਮੇਲਾ ਹੈ ਜਿਸ ਕਰਕੇ ਇਸ ਦੀ ਵਧੇਰੇ ਖਿੱਚ ਰਹੀ ਹੈ।

ਚੰਦਰੀ ਦੇ ਲੜ ਲਗ ਕੇ
ਮੇਰਾ ਛੁਟ ਗਿਆ ਜਰਗ ਦਾ ਮੇਲਾ

ਹੁਣ ਤਾਂ ਸੜਕਾਂ ਬਣ ਗਈਆਂ ਹਨ-ਥਾਂ-ਥਾਂ ਤੋਂ ਬੱਸਾਂ ਪੁਜ ਜਾਂਦੀਆਂ ਹਨ-ਪੁਰਾਣੇ ਸਮਿਆਂ ਵਿੱਚ ਜਰਗ ਦੇ ਮੇਲੇ ਤੇ ਜਾਣ ਲਈ ਪੈਦਲ ਹੀ ਤੁਰਨਾ ਪੈਂਦਾ ਸੀ ਜੇਕਰ ਗੋਦੀ ਮੁੰਡਾ ਹੋਵੇ ਤਾਂ ਮੇਲੇ ਜਾਣ ਦਾ ਹੌਂਸਲਾ ਭਲਾ ਕੌਣ ਕਰੇ:-

ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਲੂੰ
ਤੈਨੂੰ ਘਗਰੇ ਦਾ ਭਾਰ ਬਥੇਰਾ
ਮੁੰਡਾ ਤੇਰਾ ਮੈਂ ਚੱਕ ਲੂੰ

ਗੱਭਰੂ ਬੋਲੀਆਂ ਪਾਉਂਦੇ ਅਤੇ ਬੱਕਰੇ ਬੁਲਾਉਂਦੇ ਮੇਲੇ ਨੂੰ ਜਾ ਰਹੇ ਹੁੰਦੇ ਹਨ ਅਤੇ ਸਭ ਧਰਮਾਂ ਦੀਆਂ ਤੀਵੀਆਂ ਮਾਤਾ ਰਾਣੀ ਦੇ ਗੀਤ ਗਾਉਂਦੀਆਂ ਅਨੋਖਾ ਹੀ ਰੰਗ ਬੰਨ੍ਹ ਰਹੀਆਂ ਹੁੰਦੀਆਂ ਹਨ:-

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੂੰਟਾਂ ਚੱਲੀਆਂ ਚਾਰੇ
ਜੀ ਜਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਸਰਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ

ਆਪਣੇ ਬੱਚਿਆਂ ਦੀ ਜਾਨ ਦੀ ਸੁਖ ਸੁਖਦੀਆਂ ਤ੍ਰੀਮਤਾਂ ਮੇਲੇ ਵਿੱਚ ਜਾ ਪੁਜਦੀਆਂ ਹਨ:-

ਮਾਤਾ ਰਾਣੀਏ, ਗੁਲਗੁਲੇ ਖਾਣੀਏ
ਬਾਲ ਬੱਚਾ ਰਾਜ਼ੀ ਰੱਖਣਾ

ਪੰਜਾਬ ਵਿੱਚ ਬਹੁਤੇ ਮੇਲੇ ਮੁਸਲਮਾਨ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ਉੱਤੇ ਹੀ ਲਗਦੇ ਹਨ। ਮਲੇਰਕੋਟਲੇ ਵਿੱਚ ਲਗ ਰਿਹਾ ਹਦਰ ਸ਼ੇਖ਼ ਦਾ ਮੇਲਾ ਪੰਜਾਬ ਦਾ ਸਿਰਮੌਰ ਮੇਲਾ ਹੈ। ਇਹ ਹਦਰਸ਼ੇਖ਼ ਦੀ ਦਰਗਾਹ ਉੱਤੇ ਜੂਨ ਮਹੀਨੇ ਵਿੱਚ ਨਿਮਾਣੀ}}

71/ਮਹਿਕ ਪੰਜਾਬ ਦੀ