ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
18.
ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾ ਰਾਈ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਨਾਈ ਦਾ

ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾਂ ਜਾਮਣ ਦਾ
ਤੂੰ ਪੁੱਤ ਐਂ ਲਾੜਿਆਂ ਵੇ
ਸਾਡੇ ਬਾਹਮਣ ਦਾ

ਤੇਰੀ ਮਦ ਵਿਚ ਮਦ ਵਿਚ ਮਦ ਵਿਚ ਵੇ
ਬੂਟਾ ਗੋਭੀ ਦਾ
ਤੂੰ ਪੁੱਤ ਹੈਂ ਲਾੜਿਆ ਵੇ
ਕਿਸੇ ਸੂਮ ਤੇ ਲੋਭੀ ਦਾ
19.
ਲਾੜਿਆਂ ਕੱਲੜਾ ਕਿਉਂ ਆਇਆ ਵੇ
ਅੱਜ ਦੀ ਘੜੀ
ਨਾਲ ਅੰਮਾਂ ਨੂੰ ਨਾ ਲਿਆਇਆ ਵੇ
ਅੱਜ ਦੀ ਘੜੀ
ਤੇਰੀ ਬੇਬੇ ਸਾਡਾ ਬਾਪੂ
ਜੋੜੀ ਅਜਬ ਬਣੀ
20.
ਲਾੜਿਆ ਅਪਣੀਆਂ ਵੱਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ

ਮਹਿੰਦੀ ਸ਼ਗਨਾਂ ਦੀ/113