ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

13.
ਸਿੰਜੀਂ ਵੇ ਬਾਬਲ ਧਰਮ ਕਿਆਰੀਆਂ
ਜੋੜੀਂ ਵੇ ਬਾਬਾ ਹਾਰੀ ਹਲਟ
ਸਿੰਜੀਂ ਧਰਮ ਕਿਆਰੀਆਂ
ਜੋੜਿਆ ਨੀ ਬੇਟੀ ਹਾਰੀ ਹਲਟ
ਮੇਰੀ ਲਾਡਲੀ
ਸਿੰਜੀਆਂ ਧਰਮ ਕਿਆਰੀਆਂ
ਕਿਥੋਂ ਵੇ ਬਾਬਾ ਆਈ ਮੇਰੀ ਜੰਨ
ਕਿਥੇ ਸਿਰੀ ਰੰਗ ਆਪ ਐ
ਨੀਵੇਓਂ ਨੀ ਆਈ ਬੇਟੀ ਤੇਰੀ ਜੰਨ
ਮੇਰੀ ਲਾਡਲੀ
ਉੱਚਿਓਂ ਨੀ ਸਿਰੀ ਰੰਗ ਆਪ
ਕਿੱਥੇ ਵੇ ਉਤਰੀ ਬਾਬਾ ਮੇਰੀ ਜੰਨ
ਕਿੱਥੇ ਸ਼੍ਰੀ ਰੰਗ ਆਪ ਐ
ਮਹਿਲੀਂ ਨੀ ਉਤਰੀ ਤੇਰੀ ਜੰਨ
ਤੰਬੂਏਂ ਸਿਰੀ ਰੰਗ ਆਪ ਐ
ਦੇਏਓ ਵੇ ਨਾਈਓ ਥਾਲੀਆਂ ਕਟੋਰੇ
ਪੀਵਣਗੇ ਹਰੀ ਜੀ ਦੇ ਜਾਨੀ
ਪਾਇਓ ਵੇ ਵੀਰੋ ਸੀਰਨੀ
ਖਾਵਣਗੇ ਹਰੀ ਜੀ ਦੇ ਜਾਨੀ

14.
ਉੱਪਰ ਤਾਂ ਬਾੜੇ ਤੈਨੂੰ ਸਦ ਹੋਈ
ਸਾਲੂ ਵਾਲ਼ੀਏ ਨੀਂ
ਆਣ ਕੇ ਸਾਹਾ ਨੀ ਸਧਾ
ਦਿਲਾਂ ਵਿਚ ਵਸ ਰਹੀਏ
ਸਾਹਾ ਸਧਾਵਣ ਨਾਈ ਬਾਹਮਣ
ਚੀਰੇ ਵਾਲ਼ਿਆ
ਜਿਨ੍ਹਾਂ ਨੇ ਲੈਣਾ ਤੈਥੋਂ ਲਾਗ
ਦਿਲਾਂ ਵਿਚ ਵਸ ਰਹੀਏ

ਮਹਿੰਦੀ ਸ਼ਗਨਾਂ ਦੀ/ 43