ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਲਾੜੇ ਦੀ ਭੈਣ ਬਾਰੇ ਇਕ ਪ੍ਰ੍ਤੀਕਆਤਮਕ ਸਿਠਣੀ ਦਿੱਤੀ ਜਾਂਦੀ ਹੈ:

ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰੂ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗ਼ੀਂ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗ਼ੀ ਬੋਲਦੇ ਸੀ ਮੋਰ
ਕੁੰਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗ਼ੀ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

ਲਾੜੇ ਦੇ ਕੋੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿੱਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿਠਣੀਆਂ ਦੇਣ ਤੋਂ ਵਰਜਣ ਲਗਦਾ ਹੈ ਤਾਂ ਅੱਗੋਂ ਕੋਈ ਰਸੀਆ ਆਖ ਦੇਂਦਾ ਹੈ, “ਦੇ ਲੋ ਭਾਈ ਦੇ ਲੇਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।” ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:

ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ

ਮਹਿੰਦੀ ਸ਼ਗਨਾਂ ਦੀ/ 102