ਪੰਨਾ:ਮਾਓ ਜ਼ੇ-ਤੁੰਗ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੱਗੇ। ਕਾਂਗਰਸ ਵਿੱਚ ਲਿਨ ਪਿਆਓ ਪੂਰੀ ਤਰ੍ਹਾਂ ਉਭਰ ਕੇ ਸਾਹਮਣੇ ਆ ਗਿਆ, ਉਸ ਨੇ ਕਾਂਗਰਸ ਵਿੱਚ ਮੁੱਖ ਭਾਸ਼ਣ ਦਿੱਤਾ ਅਤੇ ਉਸ ਨੂੰ ਬਕਾਇਦਾ ਤੌਰ 'ਤੇ ਮਾਓ ਦਾ ਜਾਨਸ਼ੀਨ ਐਲਾਨਿਆ ਗਿਆ। ਪਰ ਅਗਲੇ ਕੁਝ ਮਹੀਨਿਆਂ ਦੌਰਾਨ ਲਿਨ ਪਿਆਓ ਅਤੇ ਉਸ ਦੇ ਹਮਾਇਤੀ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਕਰਨ ਦੀ ਕੋਸ਼ਿਸ਼ ਕਰਨ ਇਸ ਧੜੇ ਵੱਲੋਂ ਚੀਨ ਦੇ ਪ੍ਰਧਾਨ ਦੀ ਪੋਸਟ ਬਹਾਲ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਲਿਨ ਪਿਆਓ ਉਸ ਪੋਸਟ 'ਤੇ ਆ ਕੇ ਚੀਨ ਦੀ ਸੱਤਾ ਉੱਤੇ ਕਾਬਜ ਹੋ ਸਕੇ, ਪਰ ਮਾਓ ਨੇ ਇਹ ਤਜਵੀਜ਼ ਰੱਦ ਕਰ ਦਿੱਤੀ। ਅਸਲ ਵਿੱਚ ਲਿਨ ਪਿਆਓ ਦੇ ਕੁਝ ਫੈਸਲਿਆਂ ਤੋਂ ਮਾਓ ਨੂੰ ਅਹਿਸਾਸ ਹੋਣ ਲੱਗ ਪਿਆ ਸੀ ਕਿ ਉਹ ਉਸ ਜਿਉਂਦੇ ਜੀਅ ਹੀ ਚੀਨ ਦੀ ਸੱਤਾ ਉੱਤੇ ਕੰਟਰੋਲ ਕਰਨਾ ਚਾਹੁੰਦਾ ਹੈ। ਚਿਆਂਗ ਚਿੰਗ ਵਰਗੇ ਸਭਿਆਚਾਰਕ ਇਨਕਲਾਬ ਦੇ ਹੋਰ ਆਗੂ ਵੀ ਲਿਨ ਪਿਆਓ ਅਤੇ ਫੌਜ ਦੇ ਵਧ ਰਹੇ ਕੰਟਰੋਲ ਤੋਂ ਖੁਸ਼ ਨਹੀਂ ਸਨ। ਇਸ ਲਈ ਮਾਓ ਵੱਲੋਂ ਪੋਲਿਟ ਬਿਊਰੋ ਦੀ ਮੀਟਿੰਗ ਵਿੱਚ ਉਸ ਦੇ ਸਮਰਥਕਾਂ ਦੀ ਖਿਚਾਈ ਕੀਤੀ ਗਈ। ਇਸ ਸਥਿਤੀ ਵਿੱਚ ਲਿਨ ਪਿਆਓ ਦੇ ਸਮਰਥਕਾਂ ਨੇ ਤਾਕਤ ਰਾਹੀਂ ਸੱਤਾ ਹਥਿਆਉਣ ਦੀ ਸਾਜਿਸ਼ ਰਚੀ। ਇਸ ਤਹਿਤ ਹਵਾਈ ਫੌਜ ਵੱਲੋਂ ਬੰਬਾਰੀ ਕਰਕੇ ਦੋ ਪ੍ਰਮੁੱਖ ਮਾਓਵਾਦੀ ਆਗੂਆਂ ਜ਼ਾਂਗ ਚੁਨ-ਕਿਆਓ ਅਤੇ ਯਾਓ ਵੈਨ-ਯੂਆਨ ਨੂੰ ਖਤਮ ਕਰਨਾ ਸੀ ਅਤੇ ਲੋੜ ਪੈਣ ’ਤੇ ਮਾਓ ਨੂੰ ਵੀ ਕਤਲ ਕੀਤਾ ਜਾ ਸਕਦਾ ਸੀ। ਫਿਰ ਇਨ੍ਹਾਂ ਕਤਲਾਂ ਦੇ ਦੋਸ਼ ਵਿਰੋਧੀਆਂ ਉੱਤੇ ਮੜ੍ਹ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟ ਦੇਣਾ ਸੀ ਅਤੇ ਇਸ ਤਰ੍ਹਾਂ ਸੱਤਾ ਉੱਤੇ ਖ਼ੁਦ ਕਾਬਜ ਹੋ ਜਾਣਾ ਸੀ। ਇਸ ਸਾਜਿਸ਼ ਦਾ ਮੁੱਖ ਸੂਤਰਧਾਰ ਲਿਨ ਪਿਆਓ ਦਾ ਲੜਕਾ ਲਿਨ ਲੀ-ਗੁਆਓ ਸੀ ਜੋ ਹਵਾਈ ਫੌਜ ਵਿੱਚ ਸੀਨੀਅਰ ਅਫ਼ਸਰ ਸੀ। ਪਰ ਇਹ ਸਾਜਿਸ਼ ਲੀਕ ਹੋ ਗਈ ਜਿਸ ਦੇ ਸਿੱਟੇ ਦੇਖਦੇ ਹੋਏ ਲਿਨ ਪਿਆਓ ਨੇ ਹਵਾਈ ਜਹਾਜ਼ ਰਾਹੀਂ ਪਰਿਵਾਰ ਸਮੇਤ ਸੋਵੀਅਤ ਯੂਨੀਅਨ ਦੌੜ ਜਾਣ ਦਾ ਰਾਹ ਚੁਣਿਆ। ਪਰ ਇਹ ਹਵਾਈ ਜਹਾਜ 13 ਸਤੰਬਰ 1971 ਨੂੰ ਮੰਗੋਲੀਆ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਲਿਨ ਪਿਆਓ ਸਮੇਤ ਸਾਰਾ ਪਰਿਵਾਰ ਮਾਰਿਆ ਗਿਆ। ਉਂਜ ਇਸ ਕਹਾਣੀ ਬਾਰੇ ਸ਼ੰਕੇ ਪ੍ਰਗਟ ਕੀਤੇ ਜਾਂਦੇ ਹਨ ਕਿ ਲਿਨ ਪਿਆਓ ਤਾਂ ਸੋਵੀਅਤ ਯੂਨੀਅਨ ਦਾ ਕੱਟੜ ਵਿਰੋਧੀ ਸੀ ਫਿਰ ਉਸ ਨੇ ਸ਼ਰਨ ਲੈਣ ਲਈ ਰੂਸ ਖੱਬਾ ਦੌਰ ਸਮਾਪਤ ਹੋ ਗਿਆ। ਦੀ ਹੀ ਚੋਣ ਕਿਉਂ ਕੀਤੀ। ਖੈਰ ਇਸ ਦੁਰਘਟਨਾ ਨਾਲ ਚੀਨ ਦਾ ਅਤਿ ਲਿਨ ਪਿਆਓ ਦੀ ਮੌਤ ਨਾਲ ਮਾਓ ਤੋਂ ਅਗਲੀ ਸਿਆਸੀ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ। ਨਵੀਂ ਲੀਡਰਸ਼ਿਪ ਉਭਾਰਨ ਲਈ ਮਾਓ ਨੇ ਸ਼ੰਘਾਈ ਦੇ 38 ਸਾਲਾ ਨੌਜਵਾਨ ਵਾਂਗ ਹੌਂਗਵੈਨ ਨੂੰ ਬੀਜ਼ਿੰਗ ਲਿਆ ਕੇ ਪਾਰਟੀ ਦਾ ਉਪ-ਚੇਅਰਮੈਨ ਮਾਓ ਜ਼ੇ-ਤੁੰਗ /105