ਪੰਨਾ:ਮਾਓ ਜ਼ੇ-ਤੁੰਗ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' । ਮਾਓ ਨੂੰ ਪਤਾ ਸੀ ਕਿ ਚੀਨ ਨੂੰ ਹੁਣ ਲੋੜ ਆਰਥਿਕਤਾ ਨੂੰ ਸੈੱਟ ਕਰਨ ਦੀ ਹੈ ਸੋ ਉਸ ਨੇ ਪਾਰਟੀ ਅੰਦਰ ਕੁਝ ਸਮੇਂ ਲਈ ਦੋਵਾਂ ਧੜਿਆਂ ਵਿਚਕਾਰ ਸੰਤੁਲਨ ਬਣਾਈ ਰੱਖਿਆ।ਪਰ 1975 ਦੇ ਅਖੀਰ ਤੱਕ ਮਾਓ ਨੂੰ ਮਹਿਸੂਸ ਹੋਣ ਲੱਗਾ ਕਿ ਸਭਿਆਚਾਰਕ ਇਨਕਲਾਬ ਦੌਰਾਨ ਵਿਚਾਰਧਾਰਕ ਤੌਰ 'ਤੇ ਜੋ ਕੁਝ ਹਾਸਲ ਕੀਤਾ ਗਿਆ ਹੈ ਡਿੱਗ ਦੀਆਂ ਆਰਥਿਕ ਨੀਤੀਆਂ ਉਸ ਨੂੰ ਖੋਰ ਦੇਣਗੀਆਂ।ਸੋ ਨਵੰਬਰ 75 ਵਿੱਚ ਮਾਓ ਨੇ ਡੋਂਗ ਜ਼ਿਆਓ ਪਿੰਗ ਨੂੰ ਸਵੈ-ਪੜਚੋਲ ਕਰਨ ਲਈ ਕਿਹਾ। ਸੁਭਾਵਿਕ ਹੀ ਸੀ ਕਿ ਮਾਓ ਦੇ ਇਸ ਕਦਮ ਦੀ ਚਿਆਂਗ ਚਿੰਗ ਦੀ ਅਗਵਾਈ ਵਾਲੇ ਗਰਮਖਿਆਲੀ ਗਰੁੱਪ ਨੇ ਖੂਬ ਪ੍ਰਸੰਸਾ ਕੀਤੀ। ਜਨਵਰੀ 1976 ਵਿੱਚ ਚਾਓ ਐਨ-ਲਾਈ ਦਾ ਦਿਹਾਂਤ ਹੋਣ ਨਾਲ ਗੈਂਗ ਦਾ ਪੱਖ ਹੋਰ ਕਮਜੋਰ ਹੋ ਗਿਆ ਜਦ ਕਿ ਪਾਰਟੀ ਵਿੱਚ ਮਾਓ ਦੀ ਪਤਨੀ ਚਿਆਂਗ ਚਿੰਗ ਦਾ ਪ੍ਰਭਾਵ ਵਧ ਗਿਆ। ਇਸ ਨਾਲ ਗੈਂਗ ਨੂੰ ਇੱਕ ਵਾਰ ਫਿਰ ਖੂੰਜੇ ਲਾ ਦਿੱਤਾ ਗਿਆ। ਪਰ ਮਾਓ ਦੇ ਦਿਹਾਂਤ ਬਾਅਦ ਚਾਰਾਂ ਦੇ ਗਰੁੱਪ ਨੂੰ ਪਛਾੜ ਕੇ ਉਹ ਮੁੜ ਸੱਤਾ ਹਾਸਲ ਕਰਨ ਵਿੱਚ ਸਫਲ ਹੋ ਗਿਆ। ਸੱਤਾ ਦੀ ਇਸ ਤਬਦੀਲੀ ਨਾਲ ਸਭਿਆਚਾਰਕ ਇਨਕਲਾਬ ਨਾ ਸਿਰਫ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ ਸਗੋਂ ਇਸ ਨੂੰ ਚੀਨ ਲਈ ਨੁਕਸਾਨਦਾਇਕ ਵੀ ਐਲਾਨਿਆ ਗਿਆ। . ਸਭਿਆਚਾਰਕ ਇਨਕਲਾਬ ਨਾਲ ਚੀਨ ਦੇ ਜਨਜੀਵਨ ਉੱਤੇ ਪਏ ਅਸਰ ਚੀਨ ਦਾ ਸਭਿਆਚਾਰਕ ਇਨਕਲਾਬ ਚਾਹੇ ਰਸਮੀ ਤੌਰ 'ਤੇ 1966 ਤੋਂ 1969 ਤੀਕ ਮੰਨਿਆ ਜਾਂਦਾ ਹੈ ਪਰ ਵੱਖ ਵੱਖ ਰੂਪਾਂ ਵਿੱਚ ਇਹ, ਮਾਓ ਦੇ ਦਿਹਾਂਤ ਤੱਕ, ਪੂਰਾ ਇੱਕ ਦਹਾਕਾ ਚਲਦਾ ਰਿਹਾ। ਇਸ ਨੇ ਚੀਨੀ ਜਨਜੀਵਨ ਦੇ ਸਾਰੇ ਪੱਖਾਂ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ। ਚਾਹੇ ਕੁਝ ਲੋਕਾਂ ਵੱਲੋਂ ਇਸ ਨੂੰ ਕੇਵਲ ਤਬਾਹੀ ਦਾ ਦੌਰ ਹੀ ਮੰਨਿਆ ਜਾਂਦਾ ਹੈ ਪਰ ਸੰਤੁਲਿਤ ਮੁਲਅੰਕਣ ਵਿੱਚ ਇਸ ਦੇ ਦੋਹਵੇਂ ਪੱਖ ਸਾਹਮਣੇ ਆਉਂਦੇ ਹਨ। ਜਿਵੇਂ ਸਿੱਖਿਆ ਦੇ ਖੇਤਰ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਨਾਲ ਉੱਚ ਪੱਧਰੀ ਸਿੱਖਿਆ ਦਾ ਬਹੁਤ ਨੁਕਸਾਨ ਹੋਇਆ। 1968 ਵਿੱਚ ਜਦ ‘ਪਿੰਡਾਂ ਨੂੰ ਚੱਲੋ' ਮੁਹਿੰਮ ਚਲਾਈ ਗਈ ਤਾਂ ਡੇਢ ਕਰੋੜ ਤੋਂ ਉਪਰ ਗਿਣਤੀ ਵਿੱਚ ਸ਼ਹਿਰੀ ਨੌਜਵਾਨ, ਕਿਸਾਨਾਂ ਕੋਲੋਂ ਸਿੱਖਣ ਅਤੇ ਸਰੀਰਕ ਮਿਹਨਤ ਦਾ ਅਨੁਭਵ ਲੈਣ ਲਈ ਪੇਂਡੂ ਖੇਤਰਾਂ ਵਿੱਚ ਗਏ। ਇਨ੍ਹਾਂ ਵਿਚੋਂ ਬਹੁਤੇ ਚਾਹੇ ਖ਼ੁਦ ਸਵੈ ਇੱਛਾ ਨਾਲ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਾਪਣ ਲੱਗਾ ਕਿ ਉਨ੍ਹਾਂ ਕੋਲੋਂ ਉੱਚ ਸਿੱਖਿਆ ਹਾਸਲ ਕਰਨ ਦੇ ਮੌਕੇ ਖੋਹੇ ਗਏ ਸਨ। 1970 ਤੱਕ ਤਾਂ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਵਾਂਗ ਹੀ ਰਹੇ, ਅਗਲੇ 2-3 ਸਾਲਾਂ ਦੌਰਾਨ ਇਨ੍ਹਾਂ ਵਿੱਚ ਹੌਲੀ ਹੌਲੀ ਸਿੱਖਿਆ ਦੀ ਬਕਾਇਦਾ ਸ਼ੁਰੂਆਤ - ਮਾਓ ਜ਼ੇ-ਤੁੰਗ / 107