ਪੰਨਾ:ਮਾਓ ਜ਼ੇ-ਤੁੰਗ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਵਾਬ ਦੇਣ ਵਾਲੇ ਵੈੱਨ ਲਿੰਗ ਦੀ ਉਕਤ ਗੱਲ ਕਾਫੀ ਹੱਦ ਤੀਕ ਸਹੀ ਹੈ। ਅੰਗਰੇਜ਼ੀ ਦੇ ਪ੍ਰਕਾਸ਼ਕਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਮਾਓ ਨੂੰ ਕਿਸੇ ਦਿਉ ਵਜੋਂ ਚਿਤਵਿਆ ਗਿਆ ਹੈ ਜੋ ਆਪਣੀ ਤਾਕਤ ਦੇ ਸਿਰ ਉੱਤੇ ਤਬਾਹੀ ਮਚਾਉਂਦਾ ਰਿਹਾ ਹੈ। ਇਨ੍ਹਾਂ ਵਿਚੋਂ ਇੱਕ 1994 ਵਿੱਚ ਪ੍ਰਕਾਸ਼ਿਤ ਹੋਈ The Private Life of Chairman Mao ਸੀ ਜੋ ਮਾਓ ਦੇ ਨਿੱਜੀ ਡਾਕਟਰ ਵਜੋਂ 22 ਸਾਲ ਉਸ ਦੇ ਨਾਲ ਰਹਿੰਦੇ ਰਹੇ ਲੀ ਜ਼ੀ-ਸੂਈ ਵੱਲੋਂ ਲਿਖੀ ਗਈ ਸੀ। ਇਸ ਨੂੰ ਪੱਛਮੀ ਜਗਤ ਵਿੱਚ ਬਹੁਤ ਪ੍ਰਚਾਰਿਆ ਗਿਆ ਕਿਉਂਕਿ ਇਸ ਵਿੱਚ ਮਾਓ ਨੂੰ ਰਾਜਨੀਤਕ ਤੌਰ 'ਤੇ ਨਿੰਦਣ ਦੇ ਨਾਲ ਨਾਲ ਉਸ ਨੂੰ ਬਹੁਤ ਕਾਮੁਕ ਵਿਅਕਤੀ ਵਜੋਂ ਦਿਖਾਇਆ ਗਿਆ ਸੀ ਜਿਸ ਦੇ ਬਹੁਤ ਸਾਰੀਆਂ ਔਰਤਾਂ ਨਾਲ ਸਰੀਰਕ ਸਬੰਧ ਸਨ। ਪਰ ਇਸ ਪੁਸਤਕ ਵਿੱਚ ਅਜਿਹੀਆਂ ਗੱਲਾਂ ਐਨੀਆਂ ਵਧਾ ਚੜ੍ਹਾ ਕੇ ਲਿਖੀਆਂ ਗਈਆਂ ਸਨ ਕਿ ਕਿਸੇ ਸੂਝਵਾਨ ਪਾਠਕ ਨੂੰ ਜਚਦੀਆਂ ਨਹੀਂ ਸਨ। ਆਖਰ ਇਸ ਦੇ ਅੰਗਰੇਜ਼ੀ ਅਨੁਵਾਦਕ ਪ੍ਰੋ. ਤਾਈ ਚੁੰਗ-ਹੋ ਨੂੰ ਇਹ ਦੱਸਣਾ ਪਿਆ ਕਿ ਇਹ ਕਿਤਾਬ ਛਾਪਣ ਵਾਲੇ ਪ੍ਰਕਾਸ਼ਕ Random House ਨੇ ਉਸ ਨੂੰ ਕਿਹਾ ਸੀ ਕਿ ਇਸ ਵਿੱਚ ਮਾਓ ਦੇ ਕਾਮੁਕ ਸਬੰਧਾਂ ਬਾਰੇ ਹੋਰ ਮਸਾਲਾ ਭਰ। ਉਸ ਦੇ ਹੋਰ ਜਾਅਲੀ ਮਸਾਲਾ ਤਿਆਰ ਕਰਨ ਤੋਂ ਇਨਕਾਰ ਕਰਨ 'ਤੇ ਪ੍ਰਕਾਸ਼ਕਾਂ ਨੇ ਖ਼ੁਦ ਹੀ ਇਸ ਵਿੱਚ ਅਜਿਹਾ ਕੁਝ ਭਰ ਦਿੱਤਾ ਤਾਂ ਜੋ ਕਿਤਾਬ ਜਿਆਦਾ ਵਿਕੇ। ਇਸ ਤੋਂ ਇਲਾਵਾ ਜਦ ਕੁਝ ਪੁਸਤਕ ਪੜਚੋਲੀਆਂ ਨੇ ਇਸ ਵਿਚਲੀਆਂ ਗੱਲਾਂ ਬਾਰੇ ਸਬੂਤਾਂ ਦਾ ਹਵਾਲਾ ਦੇਣ ਨੂੰ ਕਿਹਾ ਤਾਂ ਲੇਖਕ ਕੋਈ ਠੋਸ ਜਵਾਬ ਨਾ ਦੇ ਸਕਿਆ। ਉਸ ਨੇ ਕਿਹਾ ਕਿ ਇਹ ਮੇਰੀਆਂ ਯਾਦਾਂ ’ਤੇ ਆਧਾਰਿਤ ਹੈ, ਇਸ ਨਾਲ ਸਬੰਧਿਤ ਕਾਗਜ਼ ਪੱਤਰ ਤਾਂ ਮੈਂ ਸਾੜ ਦਿੱਤੇ ਸਨ। ਜਦ ਇਸ ਕਿਤਾਬ ਦੀ ਚਰਚਾ ਮੱਠੀ ਪੈ ਗਈ ਤਾਂ 2005 ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਪੁਸਤਕ ਪ੍ਰਕਾਸ਼ਿਤ ਕੀਤੀ ਗਈ Mao: the unknown story, ਇਸ ਵਿੱਚ ਵੀ ਇਹੋ ਜਿਹੀਆਂ ਹੀ ਗੱਲਾਂ ਲਿਖੀਆਂ ਗਈਆਂ ਸਨ। ਇਸ ਨੂੰ ਲਿਖਣ ਵਾਲਾ ਜੁੰਗ ਚਾਂਗ ਸਭਿਆਚਾਰਕ ਇਨਕਲਾਬ ਦੌਰਾਨ ਰੈੱਡਗਾਰਡਾਂ ਹੱਥੋਂ ਬੇਇਜ਼ਤ ਹੋਇਆ ਸੀ ਸੋ ਉਸ ਵਿੱਚ ਮਾਓ ਪ੍ਰਤੀ ਗੁੱਸਾ ਹੋਣਾ ਸੁਭਾਵਿਕ ਹੀ ਸੀ। ਉਸ ਦੀ ਪਤਨੀ ਹਾਲੀਡੇ ਇਸ ਦੀ ਸਹਿ-ਲੇਖਕਾ ਸੀ। ਇਸ ਕਿਤਾਬ ਨੂੰ ਵੀ ਸਰਮਾਏਦਾਰਾ ਪ੍ਰੈਸ ਨੇ ਬਹੁਤ ਚੁੱਕਿਆ। ਗਾਰਡੀਅਨ ਅਖ਼ਬਾਰ ਨੇ ਇਸ ਬਾਰੇ ਲਿਖਿਆ ‘ਪੁਸਤਕ ਜਿਸ ਨੇ ਦੁਨੀਆ ਹਿਲਾ ਦਿੱਤੀ', ਇੱਕ ਹੋਰ ਅਖ਼ਬਾਰ ਨੇ ਇਸ ਦੀ ਤੁਲਨਾ ‘ਚੀਨ ਉੱਤੇ ਐਟਮ ਬੰਬ’ ਕਹਿ ਕੇ ਕੀਤੀ। ਇਹ ਕਿਤਾਬ ਸਾਰੀ ਦੁਨੀਆਂ ਵਿੱਚ ਪਹੁੰਚਾਈ ਗਈ ਅਤੇ ਇੰਗਲੈਂਡ ਵਿੱਚ ਇਹ ਬੈਸਟ-ਸੈਲਰ ਕਿਤਾਬ ਬਣੀ ਰਹੀ। ਇਸ ਤਰ੍ਹਾਂ ਜਿੱਥੇ ਪੱਛਮ ਦਾ ਪਾਪੂਲਰ ਮੀਡੀਆ ਇਸ ਤਰ੍ਹਾਂ ਦੇ ਮਾਓ ਵਿਰੋਧੀ ਪ੍ਰਚਾਰ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਉਥੇ ਹੀ ਉਥੋਂ ਦੇ ਵਿਦਵਾਨ ਅਜਿਹੀਆਂ ਪੱਖਪਾਤੀ ਪੁਸਤਕਾਂ ਨੂੰ ਮਾਓ ਬਾਰੇ ਸਹੀ ਮਾਓ ਜ਼ੇ-ਤੁੰਗ /11