ਪੰਨਾ:ਮਾਓ ਜ਼ੇ-ਤੁੰਗ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਦੀ ਮਾਤਾ ਛੱਡ ਕੇ ਚਲੀ ਗਈ ਸੀ। ਇਸ ਕਰਕੇ ਉਹ ਮਾਓ ਦੇ ਮਾਂ ਪਿਓ ਨਾਲ ਹੀ ਰਹਿੰਦੀ ਸੀ। ਮਾਓ ਦੀ ਇਸ ਚਚੇਰੀ ਭੈਣ ਨੂੰ ਵੀ ਕੌਮਿਨਤਾਂਗੀ ਫੌਜਾਂ ਨੇ ਗ੍ਰਿਫਤਾਰ ਕਰ ਕੇ ਕਤਲ ਕਰ ਦਿੱਤਾ। ਉਸ ਵਕਤ ਉਸ ਦੀ ਉਮਰ ਕੇਵਲ 24 ਸਾਲ ਸੀ। -0- ਮਾਓ ਦਾ ਪਹਿਲਾ ਵਿਆਹ 1908 ਵਿੱਚ ਉਸ ਦੇ ਪਿਉ ਨੇ ਧੱਕੇ ਨਾਲ ਹੀ ਕਰ ਦਿੱਤਾ। ਉਸ ਵਕਤ ਮਾਓ ਕੇਵਲ 14 ਸਾਲ ਦਾ ਸੀ ਜਦ ਕਿ ਉਸ ਦੀ ਪਤਨੀ ਲਿਊ ਯੀ-ਸ਼ੀਊ 18 ਸਾਲ ਦੀ ਸੀ। ਮਾਓ ਨੂੰ ਵਿਆਹ ਦੀਆਂ ਰਸਮਾਂ ਤਾਂ ਨਿਭਾਉਣੀਆਂ ਪਈਆਂ ਪਰ ਉਸ ਨੇ ਆਪਣੀ ਇਸ ਪਤਨੀ ਨਾਲ ਕੋਈ ਰਿਸ਼ਤਾ ਨਾ ਬਣਾਇਆ ਅਤੇ ਪਿੰਡ ਛੱਡਕੇ ਪੜ੍ਹਨ ਚਲਾ ਗਿਆ। ਇਹ ਪਤਨੀ ਦੋ ਸਾਲ ਮਾਓ ਦੇ ਮਾਪਿਆਂ ਨਾਲ ਰਹਿੰਦੀ ਰਹੀ ਜਿੱਥੇ ਦਸਤਾਂ ਦੀ ਬਿਮਾਰੀ ਨਾਲ ਉਸ ਦੀ ਮੌਤ ਹੋ ਗਈ। ਮਾਓ ਦੀ ਦੂਸਰੀ ਪਤਨੀ ਯਾਂਗ ਕਾਈ ਹੂਈ ਬਾਰੇ ਪਹਿਲਾਂ ਦੱਸਿਆ ਜਾ ਚੁੱਕਾ ਹੈ ਜੋ ਕੌਮਿਨਤਾਂਗੀਆਂ ਹੱਥੋਂ ਸ਼ਹੀਦ ਹੋ ਗਈ ਸੀ। ਮਾਓ ਨੇ ਤੀਸਰੀ ਸ਼ਾਦੀ ਹੇ ਜ਼ੀਜ਼ੈਨ ਨਾਲ 1928 ਵਿੱਚ ਕੀਤੀ ਜੋ ਛਾਪਾਮਾਰ ਯੁੱਧ ਦੀ ਮਾਹਿਰ ਅਤੇ ਕਮਾਲ ਦੀ ਨਿਸ਼ਾਨੇਬਾਜ ਸੀ। ਉਹ ਉੱਚ ਵਰਗੀ ਪਰਿਵਾਰ ਨਾਲ ਸਬੰਧਿਤ ਸੀ ਅਤੇ ਯੌਰਪੀ ਮਿਸ਼ਨਰੀਆਂ ਵੱਲੋਂ ਚਲਾਏ ਜਾ ਰਹੇ ਇੱਕ ਸਕੂਲ ਵਿੱਚ ਪੜ੍ਹ ਰਹੀ ਸੀ। ਉਥੇ ਉਸ ਨੂੰ ਕੁਝ ਗਰਮ ਖਿਆਲੀ ਮੈਗਜ਼ੀਨ ਪੜ੍ਹਨ ਨੂੰ ਮਿਲੇ ਅਤੇ ਕੁਝ 30 ਮਈ ਦੀਆਂ ਘਟਨਾਵਾਂ ਨੇ ਅਸਰ ਪਾਇਆ ਸਿੱਟੇ ਵਜੋਂ ਉਹ ਸਿਆਸੀ ਤੌਰ 'ਤੇ ਸਰਗਰਮ ਹੋ ਗਈ। ਉਸ ਦੀ ਸਿਆਸਤ ਕਾਰਣ ਅਗਲੇ ਸਾਲ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ। ਇਸ ਉਪਰੰਤ ਉਹ ਔਰਤਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨ ਲੱਗੀ। 1927 ਵਿੱਚ ਜਦ ਸਰਕਾਰੀ ਦਹਿਸ਼ਤ ਨੇ ਜੋਰ ਪਾਇਆ ਤਾਂ ਉਹ ਸ਼ਹਿਰੀ ਇਲਾਕੇ ਛੱਡ ਕੇ ਗੁਰੀਲਾ ਲੜਾਈ ਵਾਲੇ ਇਲਾਕਿਆਂ ਵਿੱਚ ਚਲੀ ਗਈ। ਇਥੇ ਉਹ ਲੜਾਕੂ ਵਜੋਂ ਕਾਫੀ ਚਰਚਿਤ ਹੋਈ ਕਿਉਂਕਿ ਉਹ ਘੋੜ ਸਵਾਰੀ ਕਰਦੀ ਹੋਈ ਦੋਹਵਾਂ ਹੱਥਾਂ ਨਾਲ ਰਾਈਫਲ ਚਲਾ ਲੈਂਦੀ ਸੀ। ਕਿੰਗਸ਼ਾਨ ਦੀਆਂ ਪਹਾੜੀਆਂ ਵਿੱਚ ਉਸ ਦਾ ਮਾਓ ਨਾਲ ਮੇਲ ਹੋਇਆ ਜੋ ਜਲਦੀ ਹੀ ਵਿਆਹੁਤਾ ਸਬੰਧਾਂ ਵਿੱਚ ਬਦਲ ਗਿਆ। ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ ਪਰ ਇੱਕ ਲੜਕੀ ਲੀ ਮਿਨ ਨੂੰ ਛੱਡ ਕੇ ਬਾਕੀ ਪੰਜੇ ਬੱਚੇ ਯੁੱਧ ਦੀਆਂ ਔਖੀਆਂ ਹਾਲਤਾਂ ਵਿੱਚ ਜਾਂ ਤਾਂ ਉਨ੍ਹਾਂ ਤੋਂ ਵਿਛੜ ਗਏ ਜਾਂ ਮਰ ਗਏ। ਲੜਾਈ ਦੌਰਾਨ ਲੱਗੀ ਇੱਕ ਗੋਲੀ ਦੇ ਪੁਰਾਣੇ ਜ਼ਖ਼ਮ ਦੇ ਇਲਾਜ ਲਈ 1937 ਵਿੱਚ ਉਹ ਸੋਵੀਅਤ ਯੂਨੀਅਨ ਗਈ ਅਤੇ ਇਲਾਜ ਉਪਰੰਤ ਉਹ ਏਸ਼ੀਆਈ ਦੇਸ਼ਾਂ ਦੇ ਕਾਮਰੇਡਾਂ ਨੂੰ ਸਿੱਖਿਅਤ ਕਰਨ ਲਈ ਬਣਾਈ ਗਈ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਮਾਓ ਜ਼ੇ-ਤੁੰਗ /119