ਪੰਨਾ:ਮਾਓ ਜ਼ੇ-ਤੁੰਗ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਿਵਾਰ ਸਮੇਤ ਹਵਾਈ ਜਹਾਜ ਰਾਹੀਂ ਚੀਨ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ। ਇਹ ਜਹਾਜ 13 ਸਤੰਬਰ 1971 ਨੂੰ ਮੰਗੋਲੀਆ ਉਪਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਸਾਰਾ ਪਰਿਵਾਰ ਮਾਰਿਆ ਗਿਆ। 10. ਗੈਂਗ ਜ਼ਿਆਓਪਿੰਗ (1904-1997) ਗੈਂਗ ਜ਼ਿਆਓਪਿੰਗ ਚੀਨ ਦੀ ਕਮਿਊਨਿਸਟ ਪਾਰਟੀ ਦੇ ਅੰਦਰ ਮਾਓ ਦੇ ਵਿਰੋਧੀ ਵਿਚਾਰਾਂ ਦੀ ਨੁਮਾਂਇੰਦਗੀ ਕਰਦਾ ਸੀ ਅਤੇ ਮਾਓ ਦੇ ਦਿਹਾਂਤ ਬਾਅਦ ਚੀਨ ਦੀ ਰਾਜਨੀਤੀ ਅਤੇ ਆਰਥਿਕਤਾ ਨੂੰ ਮੰਡੀ ਆਰਥਿਕਤਾ ਵੱਲ ਮੋੜ ਦੇਣ ਵਿੱਚ ਸਭ ਤੋਂ ਵੱਡਾ ਰੋਲ ਉਸ ਦਾ ਹੈ। ਜੇ ਮਾਓ ਜ਼ੇ- ਤੁੰਗ ਕਮਿਊਨਿਸਟ ਸਮਾਜ ਦੀ ਉਸਾਰੀ ਲਈ ਮਨੁੱਖ ਦੀ ਵਿਚਾਰਧਾਰਕ ਢਲਾਈ ਉੱਤੇ ਸਭ ਤੋਂ ਵੱਧ ਜੋਰ ਦਿੰਦਾ ਸੀ ਤਾਂ ਡੈਂਗ ਜ਼ਿਆਓਪਿੰਗ ਇਸ ਲਈ ਪਦਾਰਥਕ ਬਹੁਲਤਾ ਵਾਲੀ ਆਰਥਿਕਤਾ ਨੂੰ ਸਭ ਤੋਂ ਜਰੂਰੀ ਸਮਝਦਾ ਸੀ ਅਤੇ ਵੱਧ ਪੈਦਾਵਾਰ ਲਈ ਉਤਸ਼ਾਹਿਤ ਕਰਨ ਵਾਸਤੇ ਉਹ ਵਿਅਕਤੀਆਂ ਨੂੰ ਪਦਾਰਥਕ ਲਾਭ ਦੇਣ ਦੇ ਹੱਕ ਵਿੱਚ ਸੀ। ਉਸ ਦਾ ਇੱਕ ਮਸ਼ਹੂਰ ਕਥਨ ਹੈ ਕਿ ‘ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਬਿੱਲੀ ਕਾਲੀ ਹੈ ਜਾਂ ਚਿੱਟੀ, ਬੱਸ ਉਹ ਚੂਹੇ ਠੀਕ ਫੜ੍ਹਦੀ ਹੋਵੇ ਯਾਨੀ ਵਿਅਕਤੀ ਚਾਹੇ ਇਨਕਲਾਬੀ ਵਿਚਾਰ ਰਖਦਾ ਹੋਵੇ ਜਾਂ ਨਾ, ਉਹ ਪੈਦਾਵਾਰ ਪੂਰੀ ਕਰਦਾ ਹੋਵੇ। ਇਸ ਕਥਨ ਤੋਂ ਪਤਾ ਚਲਦਾ ਹੈ ਕਿ ਉਹ ਵਿਚਾਰਧਾਰਾ ਦਾ ਮਹੱਤਵ ਕਿੰਨਾ ਘਟਾ ਕੋ ਵੇਖਦਾ ਸੀ ਅਤੇ ਇਹ ਗੱਲ ਮਾਓ ਦੀ ਸੋਚ ਦੇ ਬਿਲਕੁਲ ਉਲਟ ਜਾਂਦੀ ਸੀ। ਉਸ ਨੂੰ ਸਭਿਆਚਾਰਕ ਇਨਕਲਾਬ ਦੌਰਾਨ ਦੋ ਵਾਰ ਅਹੁਦਿਆਂ ਤੋਂ ਲਾਹਿਆ ਗਿਆ ਪਰ ਉਸ ਵਿੱਚ ਕੋਈ ਖਾਸ ਗੱਲ ਸੀ ਕਿ ਉਸ ਨੂੰ ਆਰਥਿਕਤਾ ਨੂੰ ਸੰਭਾਲਣ ਲਈ ਮੁੜ ਮੁੜ ਬਹਾਲ ਕੀਤਾ ਜਾਂਦਾ ਰਿਹਾ ਅਤੇ ਮਾਓ ਦੇ ਦਿਹਾਂਤ ਉਪਰੰਤ ਉਹ ਪਾਰਟੀ ਅੰਦਰਲੇ ਸਾਰੇ ਖੱਬੇ ਪੱਖੀ ਗੁੱਟਾਂ ਨੂੰ ਪਛਾੜ ਕੇ 1978 ਵਿੱਚ ਸੱਤਾ ਉੱਤੇ ਕਾਬਜ਼ ਹੋ ਗਿਆ ਅਤੇ ਚੀਨੀ ਕਮਿਊਨਿਸਟ ਪਾਰਟੀ ਨੂੰ ਆਪਣੀ ਮਰਜੀ ਦਾ ਮੋੜਾ ਦੇਣ ਵਿੱਚ ਸਫਲ ਹੋ ਗਿਆ। 1 ਜੰਗੀ ਸਰਦਾਰ (Wariords)- 1911 ਵਿੱਚ ਜਦ ਮਾਂਚੂ ਰਾਜਿਆਂ ਦੀ ਸੱਤਾ ਸਮਾਪਿਤ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਚੀਨ ਦੀ ਕੋਈ ਕੇਂਦਰੀ ਸੱਤਾ ਨਾ ਰਹੀ। ਇਸ ਸਥਿਤੀ ਵਿੱਚ ਬਾਦਸ਼ਾਹ ਦੇ ਸੂਬੇਦਾਰ ਜਾਂ ਜਰਨੈਲ ਰਹੇ ਸਰਦਾਰਾਂ ਨੇ ਆਪੋ ਆਪਣੇ ਵਫ਼ਾਦਾਰ ਸੈਨਿਕਾਂ ਦੀਆਂ ਫੌਜਾਂ ਖੜ੍ਹੀਆਂ ਕਰਕੇ ਚੀਨ ਦੇ ਵੱਖ ਵੱਖ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ। ਕਿਉਂਕਿ ਇਨ੍ਹਾਂ ਦੇ ਕੋਈ ਮਾਨਤਾ ਪ੍ਰਾਪਤ ਦੇ ਰਾਜ ਨਹੀਂ ਸਨ ਅਤੇ ਜਿੰਨੇ ਇਲਾਕੇ ਉੱਤੇ ਕਾਬਜ ਸਨ ਉਹ ਆਪਣੀ ਤਾਕਤ ਦੇ ਜੋਰ ਨਾਲ ਹੀ ਸਨ ਇਸ ਲਈ ਅਕਸਰ ਉਹ ਆਪਣੇ ਇਲਾਕੇ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਜੰਗਾਂ ਵਿੱਚ ਲੱਗੇ ਰਹਿੰਦੇ ਸਨ ਜਿਸ ਕਰਕੇ ਇਨ੍ਹਾਂ ਨੂੰ ਜੰਗੀ ਮਾਓ ਜ਼ੇ-ਤੁੰਗ /129