ਪੰਨਾ:ਮਾਓ ਜ਼ੇ-ਤੁੰਗ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਬਣ ਬਨਾਉਣ ਵਾਲੇ ਸਕੂਲ ਦਾ ਇਸ਼ਤਿਹਾਰ ਪੜ੍ਹ ਲਿਆ। ਇਥੇ ਕੋਈ ਟਿਊਸ਼ਨ ਫੀਸ ਨਹੀਂ ਸੀ, ਰਹਿਣ ਦਾ ਵੀ ਇੰਤਜ਼ਾਮ ਸੀ ਅਤੇ ਥੋੜ੍ਹੀ ਜਿਹੀ ਤਨਖਾਹ ਦਾ ਵੀ ਵਾਅਦਾ ਸੀ। ਇਹ ਬਹੁਤ ਖਿੱਚ ਪਾਊ ਅਤੇ ਉਤਸ਼ਾਹ ਪੂਰਨ ਇਸ਼ਤਿਹਾਰ ਸੀ। ਇਸ ਵਿੱਚ ਸਾਬਣ ਬਨਾਉਣ ਦੇ ਸਮਾਜਿਕ ਫਾਇਦਿਆਂ ਬਾਰੇ ਦੱਸਿਆ ਗਿਆ ਸੀ ਅਤੇ ਲਿਖਿਆ ਕਿ ਇਹ ਦੇਸ਼ ਨੂੰ ਖੁਸ਼ਹਾਲ ਕਰ ਦੇਵੇਗਾ। ਮੈਂ ਪੁਲੀਸ ਸਕੂਲ ਵੱਲੋਂ ਆਪਣਾ ਇਰਾਦਾ ਬਦਲ ਲਿਆ ਅਤੇ ਸਾਬਣ ਬਨਾਉਣ ਵਾਲਾ ਬਨਣ ਦਾ ਫੈਸਲਾ ਕਰ ਲਿਆ। ਮੈਂ ਇੱਕ ਡਾਲਰ ਦੀ ਰਜਿਸਟ੍ਰੇਸ਼ਨ ਫੀਸ ਇਥੇ ਵੀ ਭਰ ਦਿੱਤੀ। ਇਸੇ ਦੌਰਾਨ ਮੇਰਾ ਇੱਕ ਦੋਸਤ ਕਾਨੂੰਨ ਦਾ ਵਿਦਿਆਰਥੀ ਬਣ ਚੁੱਕਾ ਸੀ ਅਤੇ ਉਸ ਨੇ ਮੈਨੂੰ ਆਪਣੇ ਸਕੂਲ ਵਿੱਚ ਦਾਖਲ ਹੋਣ ਲਈ ਉਕਸਾਇਆ। ਮੈਂ ਵੀ ਇਸ ਲਾਅ ਸਕੂਲ ਬਾਰੇ ਬਹੁਤ ਖਿੱਚ ਪਾਊ ਇਸ਼ਤਿਹਾਰ ਪੜ੍ਹਿਆ ਜਿਸ ਵਿੱਚ ਵਾਅਦਾ ਕੀਤਾ ਗਿਆ ਕਿ ਉਹ ਵਿਦਿਆਰਥੀਆਂ ਨੂੰ ਤਿੰਨ ਸਾਲ ਵਿੱਚ ਸਾਰਾ ਕਾਨੂੰਨ ਪੜ੍ਹਾ ਦੇਣਗੇ ਅਤੇ ਪੜ੍ਹਾਈ ਖਤਮ ਹੁੰਦੇ ਹੀ ਉਹ ਚੀਨੀ ਸਿਵਲ ਸਰਵਿਸਜ਼ ਵਿੱਚ ਅਫ਼ਸਰ ਬਣ ਜਾਣਗੇ। ਮੇਰਾ ਮਿੱਤਰ ਇਸ ਦੀ ਪ੍ਰਸੰਸਾ ਕਰਦਾ ਹੀ ਰਿਹਾ ਜਦ ਤੱਕ ਮੈਂ ਆਪਣੇ ਮਾਪਿਆਂ ਨੂੰ ਸਕੂਲ ਦੇ ਇਸ਼ਤਿਹਾਰ ਵਿਚਲੇ ਸਾਰੇ ਵਾਅਦਿਆਂ ਦਾ ਵਰਣਨ ਕਰਦਾ ਇੱਕ ਪੱਤਰ ਨਾ ਲਿਖ ਦਿੱਤਾ ਜਿਸ ਵਿੱਚ ਮੈਂ ਉਨ੍ਹਾਂ ਨੂੰ ਇਸ ਸਕੂਲ ਦੀ ਫੀਸ ਭੇਜਣ ਲਈ ਕਹਿ ਦਿੱਤਾ। ਮੈਂ ਉਨ੍ਹਾਂ ਕੋਲ ਕਾਨੂੰਨਦਾਨ ਅਤੇ ਅਫਸਰ ਵਜੋਂ ਆਪਣੇ ਭਵਿੱਖ ਦਾ ਸ਼ਾਨਦਾਰ ਚਿੱਤਰ ਖਿੱਚਿਆ। ਤਦ ਮੈਂ ਇਸ ਲਾਅ ਸਕੂਲ ਵਿੱਚ ਵੀ ਰਜਿਸਟ੍ਰੇਸ਼ਨ ਲਈ ਇੱਕ ਡਾਲਰ ਭਰ ਦਿੱਤਾ ਅਤੇ ਮਾਪਿਆਂ ਦੇ ਜਵਾਬ ਦੀ ਉਡੀਕ ਕਰਨ ਲੱਗਾ। ਇੱਕ ਵਾਰ ਫੇਰ ਕਿਸੇ ਕਮਰਸ਼ੀਅਲ ਸਕੂਲ ਦੇ ਇੱਕ ਇਸ਼ਤਿਹਾਰ ਨੇ ਇਸ ਯੋਜਨਾ ਵਿੱਚ ਦਖਲ ਅੰਦਾਜ਼ੀ ਕਰ ਦਿੱਤੀ। ਇੱਕ ਹੋਰ ਦੋਸਤ ਨੇ ਸਲਾਹ ਦਿੱਤੀ ਕਿ ਦੇਸ਼ ਆਰਥਿਕ ਲੜਾਈ ਲੜ ਰਿਹਾ ਹੈ ਅਤੇ ਦੇਸ਼ ਨੂੰ ਸਭ ਤੋਂ ਵੱਧ ਜਰੂਰਤ ਆਰਥਿਕ ਮਾਹਿਰਾਂ ਦੀ ਹੈ ਜੋ ਦੇਸ਼ ਦੀ ਆਰਥਿਕਤਾ ਨੂੰ ਕਾਇਮ ਕਰ ਸਕਣ। ਉਸ ਦੀ ਦਲੀਲ ਵੀ ਜਚ ਗਈ ਅਤੇ ਮੈਂ ਇਸ ਸਕੂਲ ਲਈ ਇੱਕ ਹੋਰ ਡਾਲਰ ਭਰ ਦਿੱਤਾ, ਇਥੇ ਉਨ੍ਹਾਂ ਮੈਨੂੰ ਦਾਖਲ ਵੀ ਕਰ ਲਿਆ। ਫਿਰ ਵੀ ਮੈਂ ਇਸ਼ਤਿਹਾਰ ਪੜ੍ਹਨੇ ਜਾਰੀ ਹੀ ਰੱਖੇ ਅਤੇ ਇੱਕ ਦਿਨ ਮੈਂ ਇੱਕ ਸਰਕਾਰੀ ਕਮਰਸ਼ੀਅਲ ਸਕੂਲ ਦੀਆਂ ਸਿਫਤਾਂ ਵਾਲਾ ਇਸ਼ਤਿਹਾਰ ਪੜ੍ਹਿਆ। ਇਸ ਦਾ ਸਿਲੇਬਸ ਬਹੁਤ ਖੁੱਲ੍ਹਾ ਸੀ ਅਤੇ ਮੈਂ ਸੁਣਿਆ ਕਿ ਉਥੇ ਪੜ੍ਹਾਉਣ ਵਾਲੇ ਵੀ ਬਹੁਤ ਕਾਬਲ ਅਧਿਆਪਕ ਹਨ। ਮੈਂ ਫੈਸਲਾ ਕੀਤਾ ਕਿ ਇਥੇ ਪੜ੍ਹ ਕੇ ਵਣਜ ਮਾਹਿਰ ਬਣਨਾ ਵਧੇਰੇ ਠੀਕ ਰਹੇਗਾ। ਸੋ ਮੈਂ ਇੱਕ ਡਾਲਰ ਭਰ ਕੇ ਰਜਿਸਟ੍ਰਡ ਹੋ ਗਿਆ ਅਤੇ ਆਪਣੇ ਪਿਤਾ ਨੂੰ ਇਸ ਨਵੇਂ ਫੈਸਲੇ ਬਾਰੇ ਪੱਤਰ ਲਿਖ ਦਿੱਤਾ। ਮੇਰਾ ਪਿਉ ਪੂਰਾ ਖੁਸ਼ ਹੋ ਗਿਆ ਕਿਉਂਕਿ ਉਹ ਤਾਂ ਚਾਹੁੰਦਾ ਹੀ ਸੀ ਕਿ ਮੈਂ ਵਣਜ ਵਪਾਰ ਮਾਓ ਜ਼ੇ-ਤੁੰਗ /29