ਪੰਨਾ:ਮਾਓ ਜ਼ੇ-ਤੁੰਗ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਕਿਸਾਨੀ ਨੂੰ ਇਨਕਲਾਬ ਦਾ ਧੁਰਾ ਬਣਾਉਂਦਾ ਹੈ ਮਾਓ ਖ਼ੁਦ ਕਿਸਾਨ ਪਰਿਵਾਰ 'ਚੋਂ ਸੀ ਅਤੇ ਕਿਸਾਨ ਸੰਘਰਸ਼ ਜਥੇਬੰਦ ਕਰ ਰਿਹਾ ਸੀ। ਇਸ ਵਿਚੋਂ ਉਸ ਨੂੰ ਜੋਰਦਾਰ ਅਹਿਸਾਸ ਹੋਣ ਲੱਗਾ ਕਿ ਚੀਨ ਦੀ ਕਿਸਾਨੀ ਵਿੱਚ ਬਹੁਤ ਵੱਡੀਆਂ ਇਨਕਲਾਬੀ ਸੰਭਾਵਨਾਵਾਂ ਹਨ। ਇਹ ਗੱਲ ਚੀਨ ਦੇ ਦੂਜੇ ਕਮਿਊਨਿਸਟ ਆਗੂਆਂ ਨੂੰ ਸਮਝ ਨਹੀਂ ਆ ਰਹੀ ਸੀ ਕਿਉਂਕਿ ਕਲਾਸੀਕਲ ਮਾਰਕਸਵਾਦ ਅਨੁਸਾਰ ਤਾਂ ਇਨਕਲਾਬ ਮਜਦੂਰ ਜਮਾਤ ਨੇ ਹੀ ਕਰਨਾ ਹੁੰਦਾ ਹੈ। ਦੂਸਰਾ ਰੂਸ ਦੀ ਉਦਾਹਰਣ ਸਾਹਮਣੇ ਸੀ ਕਿ ਉਥੇ ਵੀ ਚਾਹੇ ਕਿਸਾਨੀ ਦੇ ਮੁਕਾਬਲੇ ਮਜਦੂਰ ਜਮਾਤ ਦੀ ਗਿਣਤੀ ਬਹੁਤ ਥੋੜ੍ਹੀ ਸੀ ਪਰ ਇਨਕਲਾਬ ਦੀ ਅਗਵਾਈ ਮਜਦੂਰ ਜਮਾਤ ਨੇ ਹੀ ਕੀਤੀ ਸੀ, ਕਿਸਾਨੀ ਨੇ ਕੋਈ ਖਾਸ ਰੋਲ ਨਹੀਂ ਕੀਤਾ ਸੀ। ਸੋ ਮਾਓ ਦਾ ਪਾਰਟੀ ਦੇ ਅੰਦਰ ਅਤੇ ਬਾਹਰ ਸੰਘਰਸ਼ ਚੱਲ ਪਿਆ। ਚੈੱਨ ਤੂ-ਸੀਓ ਪਾਰਟੀ ਦਾ ਮੋਢੀ ਆਗੂ ਸੀ, ਉਸ ਨੇ ਯੂਨੀਵਰਸਿਟੀ ਦੀ ਪ੍ਰੋਫੈਸਰੀ ਛੱਡ ਕੇ ਨੌਜਵਾਨਾਂ ਵਿੱਚ ਮਾਰਕਸਵਾਦ ਦੀ ਜਾਗ ਲਾਈ ਸੀ, ਕਮਿਊਨਿਸਟ ਇੰਟਰਨੈਸ਼ਨਲ ਵੀ ਉਸ ਦੇ ਨਾਲ ਸੀ, ਉਸ ਦੀ ਪਾਰਟੀ ਉੱਤੇ ਪਕੜ ਸੀ, ਉਸ ਨੇ ਮਾਓ ਦੇ ਵਿਚਾਰ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ। ਮਾਓ ਅਨੁਸਾਰ ਕਿਸਾਨਾਂ ਨੂੰ ਜ਼ਮੀਨ ਲਈ ਲੜਾਇਆ ਜਾਵੇ ਤਾਂ ਉਹ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ ਸੋ ਪਾਰਟੀ ਨੂੰ ਜਾਗੀਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਕੇ ਕਿਸਾਨਾਂ ਵਿੱਚ ਵੰਡਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਪਰ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਜ਼ਮੀਨੀ ਮਸਲਾ ਐਨਾ ਮਹੱਤਵਪੂਰਨ ਨਹੀਂ ਹੈ, ਕੇਵਲ 500 ਮੌ (ਲਗਪੱਗ 84 ਏਕੜ) ਤੋਂ ਵੱਧ ਜ਼ਮੀਨ ਰੱਖਣ ਵਾਲੇ ਵੱਡੇ ਜਾਗੀਰਦਾਰਾਂ ਤੋਂ ਹੀ ਜ਼ਮੀਨਾਂ ਲਈਆਂ ਜਾ ਸਕਦੀਆਂ ਹਨ ਨਾ ਕਿ ਸਾਰੇ ਜਾਗੀਰਦਾਰਾਂ ਤੋਂ। ਮਾਓ ਅਨੁਸਾਰ ਚੀਨ ਦੀਆਂ ਜ਼ਮੀਨੀ ਹਾਲਤਾਂ ਅਨੁਸਾਰ ਇਹ ਫੈਸਲਾ ਢੁਕਵਾਂ ਨਹੀਂ ਹੈ, ਇਸ ਨਾਲ ਪੇਂਡੂ ਖੇਤਰ ਵਿੱਚ ਜਮਾਤੀ ਜੰਗ ਨਹੀਂ ਲੜੀ ਜਾ ਸਕੇਗੀ। ਇਸ ਦੀ ਬਜਾਏ ਸਾਰੇ ਵੱਡੇ ਭੂਮੀ-ਮਾਲਕਾਂ ਦੀਆਂ ਜ਼ਮੀਨਾਂ ਜਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਖੈਰ ਪਾਰਟੀ ਨੇ ਕੁੱਲ ਚੀਨ ਕਿਸਾਨ ਜਥੇਬੰਦੀ ਬਣਾ ਦਿੱਤੀ ਜਿਸ ਦਾ ਮਾਓ ਜ਼ੇ-ਤੁੰਗ /47