ਪੰਨਾ:ਮਾਓ ਜ਼ੇ-ਤੁੰਗ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਲ ਬਨਾਉਣ ਤੀਕ ਆਰਾਮ ਨਾਲ ਆਪਣੀਆਂ ਫੌਜਾਂ ਇਕੱਠੀਆਂ ਕਰਦੇ ਹਾਂ ਫਿਰ ਪੁਲ ਨੂੰ ਉਡਾ ਕੇ ਲਾਲ ਸੈਨਾ ਦਾ ਮਲੀਆਮੇਟ ਕਰ ਦੇਵਾਂਗੇ।ਉਧਰ ਲਾਲ ਸੈਨਾ ਨੇ ਇੱਕ ਸ਼ਾਮ ਰਸਤਾ ਬਦਲ ਲਿਆ ਅਤੇ ਮੋਹਰੀ ਬਟਾਲੀਅਨ ਇੱਕ ਰਾਤ ਅਤੇ ਦਿਨ ਵਿੱਚ 85 ਮੀਲ ਦਾ ਸਫਰ ਕਰਕੇ ਚਾਊਪਿੰਗ ਕਿਲ੍ਹੇ ਦੇ ਨੇੜੇ ਇੱਕ ਹੋਰ ਪਾਰ ਕਰਨਯੋਗ ਸਥਾਨ ਉਤੇ ਪਹੁੰਚ ਗਈ। ਲਾਲ ਸੈਨਾ ਦੀ ਇਸ ਬਟਾਲੀਅਨ ਨੇ ਲੜਾਈ ਦੌਰਾਨ ਕਬਜੇ ਵਿੱਚ ਕੀਤੀਆਂ ਕੌਮਿਨਤਾਂਗੀ ਵਰਦੀਆਂ ਪਹਿਨ ਕੇ ਸ਼ਾਮ ਦੇ ਘੁਸਮੁਸੇ ਵਿੱਚ ਕਸਬੇ ਅੰਦਰ ਦਾਖਲ ਹੋ ਗਏ ਅਤੇ ਉਥੇ ਤਾਇਨਾਤ ਫੌਜੀ ਟੁਕੜੀ ਦੇ ਹਥਿਆਰ ਕਬਜੇ ਵਿੱਚ ਲੈ ਲਏ। ਉਸ ਤੋਂ ਬਾਅਦ ਉਹ ਪਿੰਡ ਦੇ ਮੁਖੀਏ ਨੂੰ ਨਾਲ ਲੈ ਕੇ ਦਰਿਆ 'ਤੇ ਪਹੁੰਚੇ ਅਤੇ ਮੁਖੀਏ ਨੂੰ ਕਿਹਾ ਕਿ ਉਹ ‘ਸਰਕਾਰੀ ਫੌਜੀਆਂ' ਖਾਤਰ ਇੱਕ ਕਿਸ਼ਤੀ ਮੰਗਵਾਵੇ। ਉਸ ਵੱਲੋਂ ਮੰਗਵਾਈ ਕਿਸ਼ਤੀ ਵਿੱਚ ਸਵਾਰ ਹੋ ਕੇ ਸਰਕਾਰੀ ਫੌਜੀਆਂ ਦੀਆਂ ਵਰਦੀਆਂ ਪਹਿਨੀ ਲਾਲ ਸੈਨਾ ਦੇ ਇਹ ਜਵਾਨ ਦੂਸਰੇ ਪਾਸੇ ਪਹੁੰਚ ਗਏ ਅਤੇ ਉਥੋਂ ਵੱਡੀਆਂ ਕਿਸ਼ਤੀਆਂ ਦੱਖਣੀ ਪਾਸੇ ਲੈ ਆਏ। ਇਨ੍ਹਾਂ ਕਿਸ਼ਤੀਆਂ ਰਾਹੀਂ ਬਿਨਾਂ ਕੋਈ ਜਾਨ ਗਵਾਏ 9 ਦਿਨਾਂ ਵਿੱਚ ਸਾਰੀ ਲਾਲ ਸੈਨਾ ਯਾਂਗਸੀ ਦਰਿਆ ਪਾਰ ਗਈ। ਚਿਆਂਗ ਕਾਈ ਸ਼ੇਕ ਦੀਆਂ ਫੌਜਾਂ ਨੂੰ ਜਦੋਂ ਤੱਕ ਇਸ ਬਾਰੇ ਪਤਾ ਲੱਗਿਆ ਤਦ ਤੱਕ ਸਾਰੀ ਲਾਲ ਸੈਨਾ ਦਰਿਆ ਪਾਰ ਕਰਕੇ ਅੱਗੇ ਜਾ ਚੁੱਕੀ ਸੀ। ਇਸ ਲੰਮੇ ਕੂਚ ਦੌਰਾਨ ਲਾਲ ਫੌਜ ਚਿਆਂਗ ਦੀਆਂ ਫੌਜਾਂ ਨਾਲ ਲੜਦੀ ਭਿੜਦੀ ਕੇਵਲ ਸੁਰਖਿਅਤ ਇਲਾਕੇ ਵੱਲ ਹੀ ਨਹੀਂ ਵਧ ਰਹੀ ਸੀ ਸਗੋਂ ਉਹ ਰਾਹ ਪੈਂਦੇ ਇਲਾਕਿਆਂ ਵਿੱਚ ਆਪਣਾ ਇਨਕਲਾਬੀ ਪ੍ਰੋਗਰਾਮ ਵੀ ਲਾਗੂ ਕਰਦੀ ਜਾਂਦੀ ਸੀ। ਉਹ ਅਮੀਰਾਂ, ਜਗੀਰਦਾਰਾਂ ਅਤੇ ਨੌਕਰਸ਼ਾਹਾਂ ਦਾ ਮਾਲ ਜ਼ਬਤ ਕਰ ਲੈਂਦੀ ਅਤੇ ਆਪਣੀ ਲੋੜ ਜੋਗਾ ਰੱਖ ਕੇ ਬਾਕੀ ਸਾਮਾਨ ਉਥੋਂ ਦੇ ਗਰੀਬਾਂ ਵਿੱਚ ਵੰਡ ਦਿੰਦੀ। ਲੂਣ ਦੀ ਕਿੱਲਤ ਸੀ ਇਸ ਕਰਕੇ ਟਨਾਂ ਹੀ ਲੂਣ ਲੋਕਾਂ ਵਿੱਚ ਵੰਡਿਆ ਗਿਆ। ਜ਼ਮੀਨਾਂ ਦੇ ਪਟੇ ਪਾੜ ਦਿੱਤੇ ਜਾਂਦੇ, ਟੈਕਸ ਖਤਮ ਕਰ ਦਿੱਤੇ ਜਾਂਦੇ ਅਤੇ ਗਰੀਬ ਕਿਸਾਨਾਂ ਵਿੱਚ ਰਾਈਫ਼ਲਾਂ ਵੰਡ ਦਿੱਤੀਆਂ ਜਾਂਦੀਆਂ। ਕਮਿਊਨਿਸਟ ਪਾਰਟੀ ਦੀਆਂ ਇਨ੍ਹਾਂ ਕਾਰਵਾਈਆਂ ਦੀ ਧੁੰਮ ਦੂਰ ਦੂਰ ਦੇ ਇਲਾਕਿਆਂ ਵਿੱਚ ਇਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੈ ਜਾਂਦੀ ਅਤੇ ਕਿਸਾਨੀ ਦੇ ਜੱਥੇ ਲਾਲ ਸੈਨਾ ਕੋਲ ਪਹਿਲਾਂ ਹੀ ਪਹੁੰਚ ਜਾਂਦੇ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਮੁਕਤ ਕਰਵਾਉਣ ਲਈ ਕਹਿੰਦੇ। ਲਾਲ ਫੌਜ ਅੱਗੇ ਤੁਰਨ ਤੋਂ ਪਹਿਲਾਂ ਹਰ ਇਲਾਕੇ ਵਿੱਚ ਗੁਰੀਲਾ ਦਸਤੇ ਕਾਇਮ ਕਰਨ ਲਈ ਆਪਣੇ ਕਾਰਕੁੰਨ ਪਿੱਛੇ ਛਡਦੀ ਜਾਂਦੀ ਜੋ ਪਿੱਛੇ ਆ ਰਹੀਆਂ ਕੌਮਿਨਤਾਂਗੀ ਫੌਜਾਂ ਲਈ ਬੜੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੰਦੇ। ਲੰਮੇ ਕੂਚ ਦੌਰਾਨ ਕੀਤੇ ਇਨ੍ਹਾਂ ਕਾਰਜਾਂ ਸਦਕਾ ਹੀ ਮਾਓ ਨੇ ਕਿਹਾ ਸੀ ਕਿ ਇਹ ਇਨਕਲਾਬ ਦਾ ਬੀਜ ਬੀਜਣ ਵਾਲੀ ਮਾਓ ਜ਼ੇ-ਤੁੰਗ /60