ਪੰਨਾ:ਮਾਓ ਜ਼ੇ-ਤੁੰਗ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਦਰਿਆ ਦੇ ਕਿਨਾਰਿਆਂ ਦੇ ਨਾਲ ਨਾਲ ਉੱਚੀਆਂ ਨੀਵੀਂਆਂ ਪਹਾੜੀਆਂ ਸਨ ਜਿਸ ਕਰ ਕੇ ਰਸਤਾ ਬਹੁਤ ਉਤਰਾਈਆਂ ਚੜ੍ਹਾਈਆਂ ਵਾਲਾ ਸੀ। ਪਰ ਲਾਲ ਫੌਜ ਦੇ ਆਗੂ ਦਸਤੇ ਦਿਨ ਰਾਤ ਤੇਜੀ ਨਾਲ ਚਲਦੇ ਹੋਏ ਪੁਲ ਕਲ ਪਹੁੰਚ ਗਏ। ਇਹ ਆਰ ਪਾਰ ਬੰਨੇ ਹੋਏ ਸੋਲਾਂ ਸੰਗਲਾਂ ਦਾ ਬਣਿਆ ਹੋਇਆ ਸੀ ਜਿਨ੍ਹਾਂ ਉਪਰ ਲੱਕੜ ਦੇ ਮੋਟੇ ਫੱਟੇ ਰੱਖੇ ਹੋਏ ਸਨ। ਪਰ ਉਥੇ ਪਹੁੰਚਣ ’ਤੇ ਵੇਖਿਆ ਕਿ ਕੌਮਿਨਤਾਂਗੀ ਫੌਜਾਂ ਨੇ ਪੁਲ ਦੇ ਅੱਧ ਵਿਚਕਾਰ ਤੱਕ ਫੱਟੇ ਹਟਾ ਦਿੱਤੇ ਸਨ ਅਤੇ ਦੂਸਰੇ ਪਾਸੇ ਇੱਕ ਰਜਮੈਂਟ ਮਸ਼ੀਨ ਗੰਨਾਂ ਬੀੜ ਕੇ ਬੈਠੀ ਹੋਈ ਸੀ। ਅਜਿਹੀ ਹਾਲਤ ਵਿੱਚ ਨੰਗੇ ਸੰਗਲਾਂ ਫੜ੍ਹ ਕੇ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰਨਾ ਸਪਸ਼ਟ ਦਿਸਦੀ ਮੌਤ ਸਹੇੜਣਾ ਹੀ ਸੀ। ਪਰ ਇਸ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਸੀ। ਸੋ 30 ਲਾਲ ਫੌਜੀਆਂ ਨੇ ਆਪਣੇ ਆਪ ਨੂੰ ਵਾਲੰਟੀਅਰਾਂ ਵਜੋਂ ਪੇਸ਼ ਕੀਤਾ ਜੋ ਪਿੱਠਾਂ ’ਤੇ ਹੈਂਡ-ਗ੍ਰੇਨੇਡ ਅਤੇ ਪਿਸਤੌਲ ਬੰਨ ਕੇ ਲੋਹੇ ਦੇ ਸੰਗਲਾਂ ਨਾਲ ਝੂਟ ਕੇ ਦੂਜੇ ਪਾਸੇ ਵੱਲ ਵਧਣ ਲੱਗੇ। ਇਨ੍ਹਾਂ ਨੂੰ ਕਵਰ ਦੇਣ ਲਈ ਲਾਲ ਫੌਜ ਵੱਲੋਂ ਦੁਸ਼ਮਣ ਦੀ ਸਾਹਮਣੀ ਚੌਂਕੀ ਵੱਲ ਤੇਜ ਫਾਇਰਿੰਗ ਕੀਤੀ ਜਾਣ ਲੱਗੀ ਪਰ ਦੁਸ਼ਮਣ ਵੱਲੋਂ ਆਉਂਦੀਆਂ ਗੋਲੀਆਂ ਸੰਗਲਾਂ ਨਾਲ ਲਟਕੇ ਲਾਲ ਫੌਜ ਦੇ ਵਾਲੰਟੀਅਰਾਂ ਨੂੰ ਇੱਕ ਇੱਕ ਕਰ ਕੇ ਦਰਿਆ ਦੀ ਸ਼ੂਕਦੀ ਧਾਰ ਵਿੱਚ ਸੁੱਟ ਰਹੀਆਂ ਸਨ। ਇਸ ਦੇ ਬਾਵਜੂਦ ਆਖਰ ਅੱਧੇ ਕੁ ਵਾਲੰਟੀਅਰ ਫੱਟਿਆਂ ਪਹੁੰਚ ਗਏ ਜਿਨ੍ਹਾਂ ਨੇ ਫੁਰਤੀ ਨਾਲ ਹੈਂਡ ਗ੍ਰਨੇਡ ਸੁੱਟ ਕੇ ਦੁਸ਼ਮਣ ਦੀ ਚੌਂਕੀ ਤਬਾਹ ਕਰ ਦਿੱਤੀ ਅਤੇ ਲਾਲ ਸੈਨਾ ਨੇ ਤੇਜੀ ਨਾਲ ਸੰਗਲਾਂ ਉੱਤੇ ਫੱਟੇ ਜੜ ਕੇ ਪੁਲ ਪਾਰ ਕਰਨਾ ਸ਼ੁਰੂ ਕਰ ਦਿੱਤਾ। ਚਿਆਂਗ ਕਾਈ ਸ਼ੱਕ ਦੇ ਹਵਾਈ ਜਹਾਜਾਂ ਵੱਲੋਂ ਬੰਬਾਰੀ ਕਰਕੇ ਪੁਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਬਹੁਤੇ ਬੰਬ ਦਰਿਆ ਵਿੱਚ ਹੀ ਡਿਗਦੇ ਰਹੇ ਅਤੇ ਕੁਝ ਘੰਟਿਆਂ ਵਿੱਚ ਹੀ ਸਾਰੀ ਲਾਲ ਸੈਨਾ ਤਾਤੂ ਦਰਿਆ ਪਾਰ ਗਈ। ਇਸ ਉਪਰੰਤ ਲਾਲ ਸੈਨਾ ਮੁਕਾਬਲਤਨ ਆਜਾਦੀ ਵਾਲੀ ਹਾਲਤ ਵਿੱਚ ਪਹੁੰਚ ਗਈ ਪਰ ਔਖਿਆਈਆਂ ਹਾਲੇ ਮੁੱਕੀਆਂ ਨਹੀਂ ਸਨ। ਅਜੇ ਦੋ ਹਜ਼ਾਰ ਮੀਲ ਦਾ ਸਫਰ ਤੈਅ ਕਰਨਾ ਬਾਕੀ ਸੀ ਜਿਸ ਦੌਰਾਨ ਸੱਤ ਵੱਡੀਆਂ ਪਹਾੜੀ ਲੜੀਆਂ ਵੀ ਪਾਰ ਕਰਨੀਆਂ ਸਨ। ਪਰ ਫਿਰ ਵੀ ਹੁਣ ਲਾਲ ਫੌਜ ਕੋਲ ਆਪਣੀਆਂ ਸਫਾਂ ਨੂੰ ਨੌ ਬਰ ਕਰਨ ਦਾ ਸਮਾਂ ਸੀ। ਪੱਛਮੀ ਜ਼ੇਚੂਆਨ ਖਿੱਤੇ ਵਿੱਚ, ਜੁਲਾਈ 1935 ਵਿੱਚ ਇਕੱਠੀ ਹੋਈ ਲਾਲ ਫੌਜ ਦੀ ਕੁੱਲ ਗਿਣਤੀ ਲਗਪੱਗ ਇੱਕ ਲੱਖ ਸੀ। ਪਰ ਇੱਕ ਵਾਰ ਫਿਰ ਪਾਰਟੀ ਅਤੇ ਲਾਲ ਫੌਜ ਵਿੱਚ ਯੁੱਧਨੀਤੀ ਦੇ ਸਵਾਲ 'ਤੇ ਫੁੱਟ ਪੈ ਗਈ। ਮਾਓ ਜ਼ੇ- ਤੁੰਗ ਵੀ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਕਹਿੰਦਾ ਹੈ। ਮਾਓ ਚਾਹੁੰਦਾ ਸੀ ਲਾਲ ਫੌਜ ਆਪਣੇ ਮਿਥੇ ਟੀਚੇ ਸੈਂਸੀ-ਕਾਂਸੂ ਦੇ ਇਲਾਕੇ ਵਿੱਚ ਪਹੁੰਚੇ ਅਤੇ ਜਾਪਾਨ ਖਿਲਾਫ਼ ਜੰਗ ਵਿੱਚ ਸ਼ਾਮਲ ਹੋਇਆ ਜਾਵੇ। ਇਸ ਦੇ ਮੁਕਾਬਲੇ ਚਾਂਗ ਮਾਓ ਜ਼ੇ-ਤੁੰਗ /62 ਪੁਲ