ਪੰਨਾ:ਮਾਓ ਜ਼ੇ-ਤੁੰਗ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

, ਖਿਲਾਫ਼ ਸਾਂਝਾ ਮੋਰਚਾ ਬਣਾ ਕੇ ਲੜਨਾ ਚਾਹੀਦਾ ਹੈ। ਚੀਨ ਦੇ ਲੋਕ ਕਮਿਊਨਿਸਟਾਂ ਦੇ ਇਸ ਪ੍ਰਚਾਰ ਨੂੰ ਜੋਰਦਾਰ ਹੁੰਗਾਰਾ ਭਰ ਰਹੇ ਸਨ। ਮਾਰਸ਼ਲ ਚਾਂਗ ਸੀਊ-ਲਿਆਂਗ, ਜਿਸ ਕੋਲ ਡੇਢ ਲੱਖ ਦੇ ਕਰੀਬ ਫੌਜ ਸੀ ਅਤੇ ਚਿਆਂਗ ਕਾਈ-ਸ਼ੇਕ ਦੇ ਡਿਪਟੀ ਵਜੋਂ ਕੰਮ ਕਰ ਰਿਹਾ ਸੀ, ਉਸ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਬਹੁਤ ਤਿੱਖੀਆਂ ਸਨ ਕਿਉਂਕਿ ਜਾਪਾਨ ਵੱਲੋਂ ਖੋਹਿਆ ਗਿਆ ਮਨਚੂਰੀਆ ਦਾ ਇਲਾਕਾ ਪਹਿਲਾਂ ਉਸੇ ਅਧੀਨ ਸੀ, ਦੂਸਰਾ ਉਸ ਦੇ ਕਮਿਊਨਿਸਟਾਂ ਨਾਲ ਚੰਗੇ ਸਬੰਧ ਸਨ। ਉਸ ਨੇ ਚਿਆਂਗ ਨੂੰ ਜੋਰਦਾਰ ਅਪੀਲ ਕੀਤੀ ਕਿ ਉਸ ਦੀ ਸਾਰੀ ਫੋਰਸ ਇਹ ਚਾਹੁੰਦੀ ਹੈ ਕਿ ਕੌਮੀ ਪੱਧਰ 'ਤੇ ਸਾਂਝਾ ਮੋਰਚਾ ਬਣਾਇਆ ਜਾਵੇ, ਘਰੇਲੂ ਜੰਗ ਬੰਦ ਕੀਤੀ ਜਾਵੇ, ਰੂਸ ਨਾਲ ਸੰਧੀ ਕੀਤੀ ਜਾਵੇ ਅਤੇ ਜਾਪਾਨ ਦਾ ਟਾਕਰਾ ਕੀਤਾ ਜਾਵੇ। ਪਰ ਚਿਆਂਗ ਨੇ ਇਸ ਦੇ ਜਵਾਬ ਵਿੱਚ ਕਿਹਾ, ‘ਮੈਂ ਇਸ ਵਿਸ਼ੇ 'ਤੇ ਓਨਾ ਚਿਰ ਕੋਈ ਗੱਲ ਨਹੀਂ ਕਰਾਂਗਾ ਜਿੰਨਾ ਚਿਰ ਚੀਨ ਵਿਚਲੇ ਹਰ ਲਾਲ ਸੈਨਿਕ ਦਾ ਖਾਤਮਾ ਨਹੀਂ ਕਰ ਦਿੱਤਾ ਜਾਂਦਾ ਅਤੇ ਹਰ ਕਮਊਨਿਸਟ ਜੇਲ੍ਹ ਵਿੱਚ ਨਹੀਂ ਪਹੁੰਚ ਜਾਂਦਾ। ਅਤੇ ਇਹ ਵੀ ਕਿਹਾ, ‘ਜਾਪਾਨ ਤਾਂ ਚਮੜੀ ਦੀ ਬਿਮਾਰੀ ਹੈ ਜਦ ਕਿ ਕਮਿਊਨਿਸਟ ਦਿਲ ਦੀ ਬਿਮਾਰੀ ਹਨ’ (ਭਾਵ ਕਮਿਊਨਿਸਟ ਵੱਧ ਖਤਰਨਾਕ ਹਨ) ਇਸ ਸੋਚ ਨਾਲ ਉਹ ਕਮਿਊਨਿਸਟਾਂ ਨੂੰ ਖਤਮ ਕਰਨ ਲਈ ਜੋਰਦਾਰ ਤਿਆਰੀਆਂ ਵਿੱਚ ਲੱਗ ਗਿਆ।ਉਸ ਦਾ ਇੱਕ ਮਸ਼ਹੂਰ ਜਰਨੈਲ ਕਮਿਊਨਿਸਟ ਇਲਾਕੇ ਵਿੱਚ ਜੋਰ ਸ਼ੋਰ ਨਾਲ ਅੱਗੇ ਵਧਣ ਲੱਗਾ, ਕਮਿਊਨਿਸਟ ਪਿੱਛੇ ਹਟਦੇ ਗਏ ਅਤੇ ਗੋਲੀਆਂ ਚਲਾਉਣ ਦੀ ਬਜਾਏ ਉਸ ਦੇ ਸੈਨਿਕਾਂ ਵਿੱਚ ਇਹ ਪ੍ਰਚਾਰ ਕਰਦੇ ਗਏ ਕਿ ਆਪਸ ਵਿੱਚ ਲੜ੍ਹਨ ਦੀ ਥਾਂ ਸਾਨੂੰ ਜਾਪਾਨ ਖਿਲਾਫ਼ ਇਕੱਠੇ ਹੋਣਾ ਚਾਹੀਦਾ ਹੈ। ਜਦ ਉਸ ਦੀਆਂ ਫੌਜਾਂ ਕਾਫੀ ਅੰਦਰ ਆ ਗਈਆਂ ਤਾਂ ਕਮਿਊਨਿਸਟਾਂ ਨੇ ਸਾਰੇ ਪਾਸਿਉਂ ਘੇਰ ਕੇ ਜੋਰਦਾਰ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਨੂੰ ਬਹੁਤ ਬੁਰੀ ਮਾਰ ਮਾਰੀ। ਕਮਿਊਨਿਸਟਾਂ ਦੇ ਪ੍ਰਚਾਰ ਨੇ ਵੀ ਆਪਣਾ ਅਸਰ ਦਿਖਾਇਆ ਅਤੇ ਬਹੁਤ ਸਾਰੇ ਸਰਕਾਰੀ ਫੌਜੀ ਉਨ੍ਹਾਂ ਦੇ ਨਾਲ ਆ ਰਲੇ। ਸਰਕਾਰੀ ਫੌਜਾਂ ਦਾ ਜਨਰਲ ਹੂ ਮਸਾਂ ਜਾਨ ਬਚਾ ਕੇ ਭੱਜਿਆ। ਇਸ ਗੱਲ ਨੇ ਚਾਂਗ ਸੀਊ-ਲਿਆਂਗ ਦਾ ਪੱਖ ਹੋਰ ਮਜਬੂਤ ਕੀਤਾ ਕਿ ਕਮਿਊਨਿਸਟਾਂ ਨੂੰ ਜਲਦੀ ਹਰਾਇਆ ਨਹੀਂ ਜਾ ਸਕਦਾ, ਇਸ ਦੀ ਬਜਾਏ ਜਾਪਾਨ ਖਿਲਾਫ਼ ਉਨ੍ਹਾਂ ਦਾ ਸਾਥ ਲਿਆ ਜਾਣਾ ਚਾਹੀਦਾ ਹੈ। ਮਾਰਸ਼ਲ ਚਾਂਗ ਦੇ ਜਿਆਦਾ ਜੋਰ ਦੇਣ ’ਤੇ ਚਿਆਂਗ ਕਾਈ ਸ਼ੇਕ ਨੇ ਕਿਹਾ ਕਿ ਉਹ ਸਿਆਨ ਆ ਕੇ ਗੱਲ ਕਰੇਗਾ। ਇਥੇ ਆਉਣ 'ਤੇ ਗੱਲ ਫਿਰ ਵਿਗੜ ਗਈ। ਉਹ ਇਸ ਬਾਰੇ ਕੋਈ ਗੱਲ ਕਰਨ ਦੀ ਥਾਂ ਕਮਿਊਨਿਸਟਾਂ ਖਿਲਾਫ਼ ਹੀ ਅਗਲੀ ਮੁਹਿੰਮ ਦੀ ਯੋਜਨਾਬੰਦੀ ਕਰਨ ਲੱਗਾ। ਜਦ ਵਿਦਿਆਰਥੀਆਂ ਦੇ ਇੱਕ ਵੱਡੇ ਮੁਜਾਹਰੇ ਨੇ ਉਸ ਨੂੰ ਜਾਪਾਨ ਖਿਲਾਫ਼ ਮੋਰਚਾ ਬਨਾਉਣ ਲਈ ਮੰਗ ਪੱਤਰ ਮਾਓ ਜ਼ੇ-ਤੁੰਗ /66