ਪੰਨਾ:ਮਾਓ ਜ਼ੇ-ਤੁੰਗ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਗਾਉਣਾ ਜਰੂਰੀ ਸੀ। ਇਸ ਲਈ 1950 ਵਿੱਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਮਾਓ ਦੀ ਅਗਵਾਈ ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਇਸ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਤਾਂ ਜੋ ਜਾਗੀਰਦਾਰ ਜਮਾਤ ਨੂੰ ਖਤਮ ਕੀਤਾ ਜਾ ਸਕੇ। 1952 ਤੱਕ ਸਾਰੇ ਚੀਨ ਵਿੱਚ ਜ਼ਮੀਨ ਦੀ ਮੁੜ ਵੰਡ ਕਰਕੇ ਕਿਸਾਨਾਂ ਨੂੰ ਜ਼ਮੀਨ ਦਿੱਤੀ ਜਾ ਚੁੱਕੀ ਸੀ। ਇਸ ਦੌਰਾਨ ਜਿਨ੍ਹਾਂ ਜਾਗੀਰਦਾਰਾਂ ਨੇ ਇਨਕਲਾਬ ਤੋਂ ਪਹਿਲਾਂ ਜਿਆਦਾ ਜ਼ੁਲਮ ਕੀਤੇ ਸਨ, ਉਨ੍ਹਾਂ ਨੂੰ ਕਿਸਾਨ ਕਮੇਟੀਆਂ ਨੇ ਸਜਾਵਾਂ ਵੀ ਦਿੱਤੀਆਂ ਅਤੇ ਕੁਝ ਨੂੰ ਮਾਰ ਵੀ ਦਿੱਤਾ ਗਿਆ ਪਰ ਬਹੁਤ ਸਾਰਿਆਂ ਨੇ ਆਪਣੀਆਂ ਪਿਛਲੀਆਂ ਗਲਤੀਆਂ ਮੰਨ ਕੇ ਅੱਗੇ ਲਈ ਆਪਣੀ ਮਿਹਨਤ ਕਰਨ ਵਾਲੇ ਸਾਧਾਰਣ ਕਿਸਾਨ ਬਣ ਕੇ ਰਹਿਣ ਦਾ ਵਾਅਦਾ ਕੀਤਾ। ਇਨ੍ਹਾਂ ਨੂੰ ਮੁਆਫ਼ ਕਰ ਕੇ ਉਨ੍ਹਾਂ ਕੋਲ ਜ਼ਮੀਨ ਦੇ ਓਨੇ ਟੁਕੜੇ ਰਹਿਣ ਦਿੱਤੇ ਗਏ ਜਿਨ੍ਹਾਂ ਨੂੰ ਉਹ ਖ਼ੁਦ ਵਾਹ-ਬੀਜ ਸਕਣ। ਇਨ੍ਹਾਂ ਜ਼ਮੀਨੀ ਸੁਧਾਰਾਂ ਦੇ ਨਾਲ ਨਾਲ ਹੋਰ ਭੋਂਇ ਖੇਤੀ ਹੇਠ ਲਿਆਂਦੀ ਗਈ, ਨਵੀਆਂ ਨਹਿਰਾਂ, ਕੱਸੀਆਂ ਪੁੱਟੀਆਂ ਗਈਆਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਕਿਸਾਨਾਂ ਦੀ ਪਹੁੰਚ ਵਿੱਚ ਕੀਤੀਆਂ ਗਈਆਂ। ਇਨ੍ਹਾਂ ਸਾਰੇ ਕਦਮਾਂ ਦੇ ਸਿੱਟੇ ਵਜੋਂ ਖੇਤੀ ਪੈਦਾਵਾਰ ਵਿੱਚ ਕਾਫੀ ਵਾਧਾ ਹੋਇਆ। ਪਰ ਕਮਿਊਨਿਸਟ ਸਮਾਜ ਦੀ ਉਸਾਰੀ ਨਾਲ ਨਿੱਜੀ ਜਾਇਦਾਦ ਦੀ ਹੋਂਦ ਮੇਲ ਨਹੀਂ ਖਾਂਦੀ, ਸੋ ਇਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਖੇਤੀ ਲਈ ਪ੍ਰੇਰਿਆ ਗਿਆ। ਕਿਸਾਨਾਂ ਨੇ ਇਸ ਲਈ ਚੰਗਾ ਉਤਸ਼ਾਹ ਦਿਖਾਇਆ। 1955 ਦੇ ਅੰਤ ਤੱਕ ਜਿਆਦਾਤਰ ਗਰੀਬ ਅਤੇ ਦਰਮਿਆਨੇ ਕਿਸਾਨ ਸਹਿਕਾਰੀ ਖੇਤੀ ਦੇ ਫਾਰਮਾਂ ਵਿੱਚ ਸ਼ਾਮਲ ਹੋ ਚੁੱਕੇ ਸਨ। ਇਸ ਪ੍ਰਬੰਧ ਵਿੱਚ ਕਿਸਾਨਾਂ ਦੀ ਜ਼ਮੀਨ, ਖੇਤੀ ਦੇ ਸੰਦ, ਆਦਿ ਉਨ੍ਹਾਂ ਦੀ ਨਿੱਜੀ ਮਲਕੀਅਤ ਸਨ ਪਰ ਖੇਤੀ ਵਿੱਚ ਇਨ੍ਹਾਂ ਨੂੰ ਸਾਂਝੇ ਰੂਪ ਵਿੱਚ ਪਸ਼ੂ ਵਰਤ ਲੈਂਦੇ ਸਨ। ਇਸ ਸਹਿਕਾਰੀ (Cooperative) ਪ੍ਰਬੰਧ ਨੂੰ ਸਫਲ ਦੇਖ ਕੇ ਮਾਓ ਨੇ ਇਸ ਤੋਂ ਅਗਲੇ ਪੜਾਅ ਯਾਨੀ ਖੇਤੀ ਦੇ ਸਮੂਹੀਕਰਨ (Collectivization) ਵੱਲ ਵਧਣ ਦਾ ਫੈਸਲਾ ਕੀਤਾ। ਪਰ ਪਾਰਟੀ ਦੀ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਹੋਇਆ ਸੀ ਕਿ ਖੇਤੀ ਦੇ ਮਸੀਨੀਕਰਨ ਦੀ ਸਮਰੱਥਾ ਹਾਸਲ ਕਰਨ ਤੋਂ ਪਹਿਲਾਂ ਸਾਂਝੇ ਫਾਰਮ ਨਹੀਂ ਬਣਾਏ ਜਾਣਗੇ ਕਿਉਂਕਿ ਵੱਡੇ ਫਾਰਮਾਂ ਨੂੰ ਵੱਡੀ ਖੇਤੀ ਮਸ਼ੀਨਰੀ ਨਾਲ ਚਲਾਇਆ ਜਾ ਸਕਦਾ ਹੈ। ਮਾਓ ਦੀ ਦਲੀਲ ਸੀ ਕਿ ਖੇਤੀ ਦਾ ਮਸ਼ੀਨੀਕਰਨ ਸਿਧਾਂਤਕ ਤੌਰ 'ਤੇ ਤਾਂ ਠੀਕ ਹੈ ਪਰ ਇਹ ਖੇਤੀ ਸੈਕਟਰ ਵਿੱਚ ਬੇਰੁਜ਼ਗਾਰੀ ਪੈਦਾ ਕਰ ਦੇਵੇਗਾ। ਇਸ ਦੀ ਬਜਾਏ ਚੀਨ ਵਿੱਚ ਮਨੁੱਖਾ ਸ਼ਕਤੀ ਬਹੁਤਾਤ ਵਿੱਚ ਹੈ, ਸਾਂਝੇ ਫਾਰਮਾਂ ਵਿੱਚ ਵੀ ਉਸ ਨੂੰ ਵਰਤਣਾ ਚਾਹੀਦਾ ਹੈ। ਕੇਂਦਰੀ ਕਮੇਟੀ ਦਾ ਇਹ ਵੀ ਕਹਿਣਾ ਸੀ ਕਿ ਧਨਾਢ ਮਾਓ ਜ਼ੇ-ਤੁੰਗ /76