ਪੰਨਾ:ਮਾਓ ਜ਼ੇ-ਤੁੰਗ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਸਾਰ ਕਮਿਊਨਿਸਟ ਲਹਿਰ ਵਿੱਚ ਫੁੱਟ ਖਰੁਸ਼ਚੋਵ ਵੱਲੋਂ ਸਟਾਲਿਨ ਦੀ ਕੀਤੀ ਆਲੋਚਨਾ ਅਤੇ ਵੀਹਵੀਂ ਪਾਰਟੀ ਕਾਂਗਰਸ ਵਿੱਚ ਪਾਸ ਕੀਤੀ ਸੇਧ ਨੇ ਸੰਸਾਰ ਕਮਿਊਨਿਸਟ ਲਹਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ। ਚਾਹੇ ਅਲਬਾਨੀਆ ਨੂੰ ਛੱਡ ਕੇ ਪੂਰਬੀ ਯੌਰਪ ਦੇ ਕਮਿਊਨਿਸਟ ਦੇਸ਼ ਤਾਂ ਰੂਸੀ ਪ੍ਰਭਾਵ ਅਧੀਨ ਹੋਣ ਕਰਕੇ ਖਰੁਸ਼ਚੋਵ ਨਾਲ ਹੀ ਖੜ੍ਹੇ ਪਰ ਆਬਾਦੀ ਪੱਖੋਂ ਸਭ ਤੋਂ ਵੱਡੇ ਕਮਿਊਨਿਸਟ ਮੁਲਕ ਚੀਨ ਦੇ ਆਗੂ ਮਾਓ ਜੇ ਤੁੰਗ ਨੇ ਇਸ ਦੇ ਖਿਲਾਫ਼ ਸਟੈਂਡ ਲਿਆ। ਜੇ ਮਾਮਲਾ ਕੇਵਲ ਸਟਾਲਿਨ ਦੀਆਂ ਜਿਆਦਤੀਆਂ ਵਾਲਾ ਹੀ ਹੁੰਦਾ ਤਾਂ ਸ਼ਾਇਦ ਐਨਾ ਫਰਕ ਨਾ ਪੈਂਦਾ ਕਿਉਂਕਿ ਚੀਨੀ ਕਮਿਊਨਿਸਟ ਵੀ ਇਹ ਤਾਂ ਮੰਨਦੇ ਸਨ ਕਿ ਸਟਾਲਿਨ ਨੇ ਗਲਤੀਆਂ ਕੀਤੀਆਂ, ਉਸ ਨੇ ਪਾਰਟੀ ਵਿੱਚ ਵਿਰੋਧੀ ਵਿਚਾਰ ਰੱਖਣ ਵਾਲਿਆਂ ਨਾਲ ਇਨਕਲਾਬ ਦੁਸ਼ਮਣਾਂ ਵਾਲਾ ਸਲੂਕ ਕੀਤਾ ਜੋ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਬਣਦਾ ਸੀ। ਉਹ ਸਟਾਲਿਨ ਦੀ ਇਹ ਵੀ ਗਲਤੀ ਕੱਢਦੇ ਸਨ ਕਿ ਉਹ ਸੋਸ਼ਲਿਜ਼ਮ ਦੌਰਾਨ ਸੋਸ਼ਕ ਜਮਾਤਾਂ ਦੇ ਉਭਰਣ ਦੀ ਸੰਭਾਵਨਾ ਨੂੰ ਦੇਖ ਨਹੀਂ ਸਕਿਆ ਅਤੇ ਸੋਵੀਅਤ ਸਮਾਜ ਦੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਅਣਗੌਲਿਆਂ ਕਰਕੇ ਕੇਵਲ ਬਾਹਰੀ ਖਤਰੇ 'ਤੇ ਹੀ ਜੋਰ ਦਿੰਦਾ ਰਿਹਾ। ਖੇਤੀ ਦੇ ਸਮੂਹੀਕਰਨ ਤੋਂ ਬਾਅਦ ਉਸ ਨੇ ਐਲਾਨ ਕਰ ਦਿੱਤਾ ਕਿ ਇਥੇ ਹੁਣ ਕੋਈ ਵਿਰੋਧੀ ਜਮਾਤਾਂ ਨਹੀਂ ਹਨ। ਪਰ ਮਾਓ ਦਾ ਕਹਿਣਾ ਸੀ ਕਿ ਉਸ ਦੇ ਗੁਣ, ਉਸ ਦੀਆਂ ਗਲਤੀਆਂ ਨਾਲੋਂ ਬਹੁਤ ਵੱਡੇ ਸਨ।' ਸੋ ਸਟਾਲਿਨ ਬਾਰੇ ਤਾਂ ਖਰੁਸ਼ਚੋਵ ਉੱਤੇ ਇਹੀ ਇਤਰਾਜ਼ ਸੀ ਕਿ ਉਸ ਨੇ ਸਟਾਲਿਨ ਦੀਆਂ ਗਲਤੀਆਂ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹੋਏ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਮਾਓ ਦਾ ਰੂਸੀ ਕਮਿਊਨਿਸਟ ਪਾਰਟੀ ਨਾਲ ਰੌਲਾ ਇਸ ਗੱਲ 'ਤੇ ਵੱਧ ਸੀ ਕਿ ਖਰੁਸ਼ਚੋਵ ਵੱਲੋਂ ਜੋ ਸਿਧਾਂਤ ਲਿਆਂਦਾ ਗਿਆ ਹੈ ਕਿ ਵੱਖੋ ਵੱਖਰੇ ਪ੍ਰਬੰਧ ਵਾਲੇ ਦੇਸ਼ਾਂ ਵਿਚਕਾਰ ‘ਸ਼ਾਂਤਮਈ ਸਹਿਹੋਂਦ’ ਅਤੇ ‘ਸ਼ਾਂਤਮਈ ਮੁਕਾਬਲਾ’ ਹੋਣ ਅਤੇ ਇਸ ਤੋਂ ਵੀ ਵੱਧ ਇਹ ਕਹਿਣਾ ਕਿ ਸਮਾਜਵਾਦ ਵੱਲ ਤਬਦੀਲੀ ‘ਸ਼ਾਂਤਮਈ ਢੰਗ’ ਨਾਲ ਵੀ ਸੰਭਵ ਹੈ, ਇਹ ਪਾਰਟੀ ਮਾਓ ਜ਼ੇ-ਤੁੰਗ /84