ਪੰਨਾ:ਮਾਓ ਜ਼ੇ-ਤੁੰਗ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭਿਆਚਾਰਕ ਇਨਕਲਾਬ ਸਭਿਆਚਾਰਕ ਇਨਕਲਾਬ ਮਾਓ ਜ਼ੇ-ਤੁੰਗ ਦੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ, ਸਭ ਤੋਂ ਵੱਧ ਵਿਵਾਦਪੂਰਨ ਅਤੇ ਵਿਚਾਰਨਯੋਗ ਪੱਖ ਹੈ। ਚਾਹੇ ਇਸ ਦਾ ਨਾਮ ਸਭਿਆਚਾਰਕ ਇਨਕਲਾਬ (ਪੂਰਾ ਨਾਮ ਮਹਾਨ ਪ੍ਰੋਲਤਾਰੀ ਸਭਿਆਚਾਰਕ ਇਨਕਲਾਬ) ਸੀ ਪਰ ਇਸ ਨੇ ਸਭਿਆਚਾਰਕ ਤਬਦੀਲੀਆਂ ਤੱਕ ਸੀਮਿਤ ਨਾ ਰਹਿੰਦਿਆਂ, ਚੀਨ ਦੇ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਇਸ ਰਾਜਨੀਤੀ ਅਤੇ ਆਰਥਿਕਤਾ ਨੂੰ ਵੀ ਬੁਨਿਆਦੀ ਤੌਰ 'ਤੇ ਪ੍ਰਭਾਵਿਤ ਕੀਤਾ। ਇਸ ਦਾ ਸਹੀ ਵਿਸ਼ਲੇਸ਼ਣ ਕਰਨਾ ਕੋਈ ਸੌਖਾ ਕਾਰਜ ਨਹੀਂ ਕਿਉਂਕਿ ਇਹ ਮਾਓ ਦੇ ਜੀਵਨ ਕਾਲ ਵਿੱਚ ਵਾਪਰੀ ਕੋਈ ਆਮ ਰਾਜਨੀਤਕ ਘਟਨਾ ਨਹੀਂ ਸੀ ਸਗੋਂ ਇਸ ਰਾਹੀਂ ਵਿਅਕਤੀ ਦੇ ਨਿੱਜ ਅਤੇ ਸਮੂਹ ਵਿਚਲੇ ਦਵੰਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਵਾਂ ਮਨੁੱਖ ਸਿਰਜਣ ਦਾ ਇੱਕ ਅਜਿਹਾ ਵਿਸ਼ਾਲ ਤਜ਼ਰਬਾ ਕੀਤਾ ਗਿਆ ਸੀ ਜਿਸ ਵਿੱਚ ਕਰੋੜਾਂ ਲੋਕਾਂ ਨੇ ਭਾਗ ਲਿਆ। ਮੇਰੀ ਨਜ਼ਰ ਵਿੱਚ ਇਹ ਤਜ਼ਰਬਾ ਸਫਲ ਨਹੀਂ ਸੀ ਪਰ ਹਰ ਅਸਫਲ ਤਜਰਬਾ ਵੀ ਮਨੁੱਖ ਦੇ ਸੋਚਣ ਵਿਚਾਰਣ ਲਈ ਬਹੁਤ ਕੁਝ ਨਵਾਂ ਦੇ ਜਾਂਦਾ ਹੈ। ਮਨੁੱਖ ਦੀ ਵਧੀਆ ਸਮਾਜ ਸਿਰਜਣ ਦੀ ਕੋਸ਼ਿਸ਼ ਅਤੇ ਸਮਾਜ ਵੱਲੋਂ ਵਧੀਆ ਮਨੁੱਖ ਬਨਾਉਣ ਦੀ ਕੋਸ਼ਿਸ਼ ਸਦੀਆਂ ਤੋਂ ਚਲਦੀ ਆ ਰਹੀ ਹੈ ਅਤੇ ਅੱਗੇ ਲਈ ਵੀ ਚਲਦੀ ਰਹਿਣੀ ਹੈ। ਇਸ ਪ੍ਰਸੰਗ ਵਿੱਚ ਚੀਨ ਦੇ ਸਭਿਆਚਾਰਕ ਇਨਕਲਾਬ ਨੂੰ ਜਾਣਨਾ ਅਤੇ ਮੁਲਅੰਕਣ ਕਰਨਾ ਬਹੁਤ ਜਰੂਰੀ ਹੈ ਕਿ ਕੀ ਇਉਂ ਨਵਾਂ ਮਨੁੱਖ ਸਿਰਜਿਆ ਜਾ ਸਕਦਾ ਹੈ? ਕੀ ਇਹ ਮਾਰਕਸਵਾਦ ਵੱਲੋਂ ਬਿਆਨੀ ਸਮਾਜ ਦੀ ਇਤਿਹਾਸਕ ਤੋਰ ਦੇ ਅਨੁਸਾਰ ਸੀ? ਜੇ ਨਹੀਂ ਤਾਂ ਹੋਰ ਕਿਹੜਾ ਰਾਹ ਬਣਦਾ ਮਨੁੱਖ ਦੀਆਂ ਚੇਤਨ ਕੋਸ਼ਿਸ਼ਾਂ ਅਤੇ ਤਕਨੀਕੀ ਵਿਕਾਸ ਨਾਲ ਪੈਦਾ ਹੋਈਆਂ ਸਮਾਜਿਕ ਸ਼ਕਤੀਆਂ ਦਾ ਆਪਸੀ ਰਿਸ਼ਤਾ ਅਤੇ ਸੰਤੁਲਨ ਕੀ ਬਣਦਾ ਹੈ? ਮਾਓ ਦੇ ਜੀਵਨ ਦੀਆਂ ਘਟਨਾਵਾਂ ਆਮ ਪਾਠਕ ਲਈ ਦਿਲਚਸਪੀ ਦਾ ਵਿਸ਼ਾ ਹਨ, ਰਾਜਨੀਤਕ ਇਨਕਲਾਬ ਕਰਨ ਲਈ ਉਸ ਵੱਲੋਂ ਵਰਤੇ ਗਏ ਯੁੱਧਨੀਤਕ ਦਾਅਪੇਚ ਇਨਕਲਾਬੀ ਕਾਰਕੁੰਨਾਂ ਲਈ ਸਿੱਖਣ ਸਿਖਾਉਣ ਦੀਆਂ ਗੱਲਾਂ ਹਨ, ਪਰ ਸਭਿਆਚਾਰਕ ਇਨਕਲਾਬ ਹੈ? ਮਾਓ ਜ਼ੇ-ਤੁੰਗ /96 VETERAN