ਪੰਨਾ:ਮਾਛੀ ਵਾੜਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਮੋਤੀਆਂ ਵਾਲੇ ਦੇ ਪੈਰੀਂ ਮੋਤੀਆਂ ਵਾਙੂ।
ਛਾਲੇ ਪਏ ਲਿਸ਼ਕਦੇ ਨੇ, ਜੀਵਨ ਜੋਤੀਆਂ ਵਾਙੂ।
ਛਾਲਾ ਟੁੱਟੇ ਤੇ ਜਾਪੇ ਹੁਣੇ ਹੋਇਆ ਸਵੇਰਾ।
ਮਾਛੀ ਵਾੜੇ ਦੇ.......

ਸੁੱਤਿਆਂ ਹੋਇਆਂ ਵੀ ਹੱਥ ਹੈ ਸ਼ਮਸ਼ੀਰ ਦੇ ਉਤੇ।
'ਕਰਨੀ' ਪਈ ਹੈ ਜਾਗਦੀ 'ਤਕਦੀਰ' ਦੇ ਉਤੇ।
ਭੁਖੀ ਹੈ ਲਹੂ ਪੀ ਕੇ ਵੀ, ਜ਼ਾਲਮ ਦਾ ਬਬੇਰਾ।
ਮਾਛੀ ਵਾੜੇ ਦੇ........

ਮੀਟੇ ਹੋਏ ਦੋ ਨੈਣ ਨੇ ਮੁਖੜਾ ਹੈ ਦਮਕਦਾ।
ਵੇਖੇ ਪਿਆ ਚਮਕੌਰ ਵਿਚ ਖੰਡਾ ਹੈ ਚਮਕਦਾ।
ਟੁਕੜੇ ਜਿਗਰ ਦੇ ਵਾਰਨੇ ਸੀ ਓਸੇ ਦਾ ਜੇਰਾ।
ਮਾਛੀ ਵਾੜੇ ਦੇ........

ਤੈਨੂੰ ਕਿਤੇ ਜੇ ਮਿਲ ਪਵੇ ਪੰਛੀ ਪਿਆਰਿਆ।
ਆਖੀਂ ਪਿਆਰਾ ਦੇਸ ਕਿਉਂ, ਮਨ ਤੋਂ ਵਿਸਾਰਿਆ?
ਲੈ ਜਾ ਤੂੰ 'ਨੀਰ' ਅੱਖਾਂ ਦਾ, ਚਰਨਾਂ ਲਈ ਮੇਰਾ
ਮਾਛੇ ਵਾੜੇ ਦੇ........

"ਨੀਰ"

-੨੬-