ਪੰਨਾ:ਮਾਣਕ ਪਰਬਤ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਟ ਅੰਦਰ ਧਰ ਲਈ। ਉਸ ਪਿਛੋਂ ਇਸ ਖੁਸ਼ੀ ਨਾਲ ਕਿ ਉਹਨੇ ਚੰਗਾ ਕੰਮ ਕਰ ਲਿਆ ਸੀ, ਉਹ ਘਰ ਚਲਾ ਗਿਆ।

ਉਹ ਗੁਫਾ ਵਿਚ ਬਹੁਤ ਹੀ ਚੜ੍ਹਦੀ ਕਲਾ ਵਿਚ ਪਹੁੰਚਿਆ ਤੇ ਆਪਣੀ ਮਾਂ ਨੂੰ ਆਖਣ ਲਗਾ:

“ਮਾਂ, ਮਾਂ, ਮੈਂ ਇਕ ਵਡਾ ਸਾਰਾ ਤੇ ਸੁਹਣਾ ਮਹਿਲ ਲਭਿਐ। ਅਸੀਂ ਹੁਣ ਓਥੇ ਰਹਾਂ ਕਰਾਂਗੇ।

ਮਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਤੇ ਨਿਆਜ਼-ਬੋ ਨੇ ਗੁਫਾ ਛਡ ਦਿਤੀ ਤੇ ਸੋਨੇ ਤੇ ਮੋਤੀਆਂ ਦੇ ਮਹਿਲ ਵਿਚ ਚਲੇ ਗਏ ਤੇ ਉਹਨਾਂ ਆਪਣਾ ਘਰ ਓਥੇ ਬਣਾ ਲਿਆ।

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਖਿਆ :

"ਇਹ ਸਾਰਾ ਕੁਝ ਸਾਡਾ ਏ। ਪਰ ਅਖੀਰਲਾ ਕਮਰਾ, ਕਦੀ ਵੀ ਨਾ, ਕਿਸੇ ਵੀ ਗੱਲੇ, ਨਾ ਖੋਲ੍ਹਣਾ, ਇਸ ਲਈ ਇਕ ਅਜਗਰ ਅਜੇ ਓਥੇ ਏ।"

“ਪੁਤਰਾ, ਭਰੋਸਾ ਰਖ," ਮਾਂ ਨੇ ਜਵਾਬ ਦਿਤਾ। “ਅਜਗਰ ਤੈਨੂੰ ਖਾਣ ਨੂੰ ਪਿਆ ਸੀ, ਇਸ ਲਈ ਮੈਨੂੰ ਚੇਤੇ ਰਹੇਗਾ, ਦਰਵਾਜ਼ੇ ਨੂੰ ਜੰਦਰਾ ਕਿਵੇਂ ਲਾਈ ਰਖਣੈ।"

ਤੇ ਚਾਬੀ ਫੜ ਮਾਂ ਨੇ ਉਹਨੂੰ ਰੁਮਾਲ ਵਿਚ ਲਪੇਟ ਲਿਆ, ਰੂਮਾਲ ਨੂੰ ਦਸ ਗੰਢਾਂ ਮਾਰੀਆਂ ਤੇ ਉਹਨੂੰ ਕਿਤੇ ਏਡੀ ਦੂਰ ਰਖ ਦਿਤਾ ਕਿ ਜੇ ਕੋਈ ਉਹਨੂੰ ਕਿਆਮਤ ਦੇ ਦਿਨ ਤਕ ਵੀ ਲਭਦਾ ਰਹੇ, ਤਾਂ ਵੀ ਨਾ ਲਭ ਸਕੇ।

ਮਾਂ ਪੁਤਰ ਉਤੇ, ਇੰਜ ਜਿਵੇਂ ਬਹੁਲਤਾ ਦੇ ਸਿੰਗ ਵਿਚੋਂ, ਜ਼ਿੰਦਗੀ ਦੀਆਂ ਨਿਆਮਤਾਂ ਤੇ ਬਰਕਤਾਂ ਦੀ ਵਾਛੜ ਹੋਣ ਲਗ ਪਈ। ਜਿਸ ਮਹਿਲ ਵਿਚ ਉਹ ਰਹਿੰਦੇ ਸਨ, ਉਹ ਸ਼ਾਨਦਾਰ ਸੀ, ਉਹਦੇ ਚੁਗਿਰਦੇ ਦੇ ਸੁਹਜ ਦੀ ਰੀਸ ਨਹੀਂ ਸੀ, ਤੇ ਸ਼ਿਕਾਰ ਖੁਲ੍ਹਾ ਤੇ ਰਜਵਾਂ ਸੀ।

ਤੇ ਇਸ ਤਰ੍ਹਾਂ ਉਹ ਇਕ ਵਰ੍ਹਾ ਨਹੀਂ, ਦੋ ਵਰ੍ਹੇ ਨਹੀਂ, ਸਗੋਂ ਕਿੰਨੇ ਹੀ ਵਰ੍ਹੇ ਰਹਿੰਦੇ ਰਹੇ। ਪਰ ਜਿਸ ਤਰ੍ਹਾਂ ਬਸੰਤ ਚਾਣਚਕ ਹੀ ਆਪਣੇ ਨਾਲ ਹੁਨਾਲੇ ਦਾ ਮੱਠਾ-ਮੱਠਾ ਨਿਘ ਲੈ ਆਉਂਦੀ ਏ, ਉਸੇ ਤਰ੍ਹਾਂ ਹੀ ਧਰਤੀ ਉਤੇ ਝੱਖੜ ਝੁਲ ਸਕਦੇ ਨੇ, ਉਹਦੇ ਉਤੇ ਬਣੀ - ਉਸਰੀ ਹਰ ਵਸਤ ਨੂੰ ਚੂਰ ਤੇ ਥੇਹ ਕਰਨ ਨੂੰ ਪੈਂਦੇ ਨੇ।

ਸਤ ਅਜਗਰ ਕਿਸੇ ਹੋਰ ਜ਼ਾਰਸ਼ਾਹੀ ਤੋਂ ਆਏ ਹੋਏ ਸਨ। ਉਹਨਾਂ ਨੂੰ ਇਕ ਬੁੱਢੀ ਜਾਦੂਗਰਨੀ ਕਲੋਆਂਤਸਾ, ਨੇ ਪਾਲਿਆ ਹੋਇਆ ਸੀ। ਜਾਦੂਗਰਨੀ ਦਾ ਮੂੰਹ ਏਨਾ ਕਾਲਾ ਸੀ, ਜਿੰਨੀ ਲੁੱਕ ਤੇ ਉਹਦੇ ਦਿਲ ਵਿਚ ਏਨੀ ਕਮੀਨਗੀ ਭਰੀ ਹੋਈ ਸੀ ਕਿ ਉਹਦੀ ਇਕ ਨਜ਼ਰ ਨਾਲ ਹੀ ਮਿੱਟੀ ਸਵਾਹ ਹੋ ਸਕਦੀ ਸੀ। ਕਲੋਆਂਤਸਾ ਹੁਣ ਅਜਗਰਾਂ ਦੇ ਆਪਣੇ ਕੋਲ ਆਉਣ ਦੀ ਉਡੀਕ ਕਰ ਰਹੀ ਸੀ, ਤੇ ਜਦੋਂ ਆਮ ਨਾਲੋਂ ਬਹੁਤ ਚਿਰ ਪਿਛੋਂ, ਉਹ ਆਉਣੋਂ ਉਕ ਗਏ, ਉਹਨੂੰ ਏਡੇ ਚੰਦਰੇ - ਚੰਦਰੇ ਵਹਿਮ ਪੈਣ ਲਗ ਪਏ ਕਿ ਉਹਦਾ ਦਿਲ ਲੂਹਿਆ ਗਿਆ। ਕਲੋਆਂਤਸਾ ਅਗ ਵਿਚ ਪਏ ਸਪ ਵਾਂਗ ਪਲਸੇਟੇ ਤੇ ਮਰੋੜੇ ਖਾਣ ਲਗੀ ਤੇ ਇਹ ਵੇਖਣ ਲਈ ਕਿ ਕੀ ਗਲ ਹੋ ਗਈ ਸੀ, ਜਨੂੰਨੀਆਂ ਵਾਂਗ ਉਹ ਮਹਿਲ ਵਲ ਨੂੰ ਹੋ ਪਈ।

ਜਦੋਂ ਉਹਨੂੰ ਪਤਾ ਲਗਾ, ਅਜਗਰਾਂ ਨਾਲ ਕਿੱਡੀ ਡਾਢੀ ਬੀਤੀ ਸੀ, ਉਹਨੇ ਆਪਣੇ ਸਿਰ ਘੁਟ ਲਿਆ। ਫੇਰ ਉਹਨੂੰ ਡਾਢਾ ਗੁੱਸਾ ਚੜ੍ਹ ਗਿਆ ਤੇ ਉਹ ਨਿਆਜ਼-ਬੋ ਦੀ ਮਾਂ ਉਤੇ ਟੁੱਟ ਪਈ। ਉਹਨੇ ਉਹਦੇ ਕੋਲੋਂ ਚਾਬੀ ਕਢਵਾ ਲਈ ਤੇ ਸਾਰਾ ਜ਼ੋਰ ਲਾ ਕੇ ਉਹਨੂੰ ਉਸ ਕਾਲ-ਕੋਠੜੀ ਵਿੱਚ ਧਕ ਲੈ ਗਈ, ਜਿਥੇ ਅਜੇਹਾ

੧੦੬