ਪੰਨਾ:ਮਾਣਕ ਪਰਬਤ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੁੱਢੀ ਨੇ ਆਖਿਆ : “ਪਹਿਲੋਂ ਜਾ ਤੇ ਸੁੰਦਰੀ ਯੇਲੇਨਾ ਨੂੰ ਆਖ ਕਿ ਅਗਲੀ ਵਾਰੀ ਜਦੋਂ ਪੌਣਾਂ ਦਾ ਮਹਾਨ ਜ਼ਾਰ ਸ਼ਿਕਾਰ ਲਈ ਜਾਵੇ , ਉਹ ਘਰ ਦੀ ਇਕ ਨੁੱਕਰ ਨੂੰ ਛੇਤੀ - ਛੇਤੀ ਫੁੱਲਾਂ ਨਾਲ ਸਜਾ ਲਵੇ , ਤੇ ਫੇਰ ਜਦੋਂ ਉਹ ਵਾਪਸ ਆਵੇ , ਉਹਨੂੰ ਉਦਾਸ ਮੂੰਹ ਬਣਾ ਕੇ ਮਿਲੇ , ਤੇ ਇੰਜ ਵਿਖਾਵੇ , ਜਿਵੇਂ ਉਹ ਉਹਨੂੰ ਬਹੁਤ ਈ ਯਾਦ ਕਰਦੀ ਰਹੀ ਹੋਵੇ । ਅਗਲੀ ਸਵੇਰੇ , ਜਿਸ ਪਲ ਹੀ ਪੋਣਾਂ ਦਾ ਮਾਹਨ ਜ਼ਾਰ ਕਿਲ੍ਹੇ ਵਿਚੋਂ ਨਿਕਲਿਆ , ਸੁੰਦਰੀ ਯੇਲੇਨਾ ਬਾਗ ਵਿਚ ਗਈ , ਉਹਨੇ ਕੁਝ ਫੁਲ ਚੁੱਗੇ ਤੇ ਉਹ ਖੇਡਾਂ ਲਗੇ ਕਿਸੇ ਬੱਚੇ ਵਾਂਗ ਘਰ ਦੀ ਇਕ ਨੁੱਕਰ ਜਾਣ ਲਗ ਪਈ । ਸ਼ਾਮੀਂ ਜ਼ਾਰ ਘਰ ਆਇਆ ਤੇ ਉਹ ਉਹਨੂੰ ਵੇਖ ਦੰਗ ਰਹਿ ਗਿਆ । “ਫੁੱਲਾਂ ਨਾਲ ਬਚਿਆਂ ਵਾਂਗ ਕਿਉਂ ਖੇਡ ਰਹੀ ਏਂ? ਉਹਨੇ ਪੁਛਿਆ। "ਹੋਰ ਕਰਾਂ ਵੀ ਮੈਂ ਕੀ ?" ਉਹਨੇ ਆਖਿਆ। “ਜਦੋਂ ਤੂੰ ਗਿਆ ਹੋਣੈ , ਮੈਂ ਦਿਲ ਪਰਚਾਣ ਨੂੰ ਕੁਝ ਨਾ ਕੁਝ ਤਾਂ ਲਭਣਾ ਈ ਹੁੰਦੈ। ਜੇ ਤੂੰ ਕਦੀ ਮੈਨੂੰ ਵਿਖਾ ਦੇਵੇਂ , ਤੇਰੀ ਰੂਹ ਕਿੱਥੇ ਪਈ ਹੁੰਦੀ ਏ , ਤਾਂ ਮੈਂ ਏਨੀ ਨਾ ਅੱਕਾਂ ਤੇ ਕੱਲੀ - ਕੱਲੀ ਮਹਿਸੂਸ ਨਾ ਕਰਾਂ । "ਮੇਰੀ ਰੂਹ ਨੂੰ ਕੀ ਕਰੇਂਗੀ , ਸੁਹਣੀਏ ? ' "ਤੂੰ ਵੀ ਅਜੀਬ ਆਦਮੀ ਏਂ। ਜੇ ਮੈਨੂੰ ਪਤਾ ਹੋਵੇ , ਉਹ ਕਿਥੇ ਏ , ਮੈਂ ਤੇਰੇ ਮੁੜਨ ਦੀ ਉਡੀਕ ਕਰਦੀ ਉਹਨੂੰ ਚੁੰਮ ਤੇ ਲਡਿਆ ਤਾਂ ਸਕਦੀ ਹਾਂ। ਭੁਲ ਨਾ , ਮੈਂ ਤੇਰੀ ਵਹੁਟੀ ਹਾਂ। ਮਿਹਰ ਕਰ ਤੇ ਦਸ ਮੈਨੂੰ , ਉਹ ਕਿਥੇ ਏ।” “ਚੰਗਾ , ਪੌਣਾਂ ਦੇ ਮਹਾਨ ਜ਼ਾਰ ਨੇ ਕਿਹਾ। “ਤੂੰ ਚਾਹੁਣੀ ਏਂ, ਏਸ ਲਈ ਤੈਨੂੰ ਦਸਨਾਂ , ਉਹ ਕਿਥੇ ਏ। ਤੇ ਉਹਨੂੰ ਕਿਲ੍ਹੇ ਦੀ ਛਤ ਉਤੇ ਲਿਜਾ , ਉਹ ਕਹਿਣ ਲਗਾ : “ਉਹ ਦੂਰ ਜੰਗਲ ਦੀ ਖੁਲ੍ਹੀ ਥਾਂ 'ਤੇ ਖੜਾ ਹਿਰਨ ਦਿਸਦਾ ਈ ? ਉਹਦੇ ਲਈ ਤਿੰਨ ਬੰਦੇ ਘਾਹ ਵੱਢਦੇ ਨੇ , ਤੇ ਉਹ ਸਾਰੀ ਕੱਲਾ ਈ ਖਾ ਜਾਂਦੈ , ਏਸ ਤਰ੍ਹਾਂ ਕਿ ਬੰਦੇ ਉਹਦੇ ਨਾਲ ਸਾਵੇਂ ਨਹੀਂ ਰਹਿ ਸਕਦੇ। ਤੇ ਓਸ ਹਿਰਨ ਦੇ ਸਿਰ 'ਚ ਤਿੰਨ ਨਿੱਕੇ – ਨਿੱਕੇ ਡੱਬੇ ਨੇ , ਤੇ ਮੇਰੀ ਰੂਹ ਓਹਨਾਂ 'ਚ ਲੁਕਾਈ ਪਈ ਏ। "ਪਰ ਜੇ ਕਦੀ ਕੋਈ ਹਿਰਨ ਨੂੰ ਮਾਰ ਦੇਵੇ ਤਾਂ ? ਸੁੰਦਰੀ ਯੇਲੇਨਾ ਨੇ ਪੁੱਛਿਆ। "ਨਹੀਂ , ਉਹਨੂੰ ਮਾਰਿਆ ਮੇਰੇ ਈ ਤੀਰ ਕਮਾਨ ਨਾਲ ਜਾ ਸਕਦੈ , ਜ਼ਾਰ ਨੇ ਜਵਾਬ ਦਿਤਾ। ਇਹਨਾਂ ਹਨਾਂ ਡਬਿਆਂ 'ਚ ਇਕ -ਇਕ ਪੰਛੀ ਏ। ਜੇ ਇਕ ਪੰਛੀ ਮਾਰ ਦਿਤਾ ਜਾਂਦੈ , ਮੈਂ ਪੈਰਾਂ ਤੋਂ ਗੋਡਿਆਂ ਤਕ ਬਰ ਦਾ ਹੋ ਜਾਵਾਂਗਾ ; ਜੇ ਦੂਜਾ ਪੰਛੀ ਮਾਰ ਦਿਤਾ ਜਾਂਦੈ , ਮੈਂ ਲਕ ਤਕ ਪੱਥਰ ਦਾ ਹੋ ਜਾਵਾਂਗਾ ; ਤੇ " ਤੀਜਾ ਪੰਛੀ ਮਾਰ ਦਿਤਾ ਜਾਂਦੈ , ਮੈਂ ਮਰ ਜਾਵਾਂਗਾ । ਹੁਣ ਸਮਝ ਗਈ ਏਂ , ਮੇਰੀ ਰੂਹ ਕਿਥੇ ਏ। ਸਵੇਰ ਹੋ ਗਈ ਤੇ ਪੋਣਾਂ ਦਾ ਮਹਾਨ ਜ਼ਾਰ ਆਪਣੇ ਕੰਮ 'ਤੇ ਚਲਾ ਗਿਆ , ਤੇ ਸੁੰਦਰੀ ਯੇਲੇਨਾ ਨੇ ਉਹਦਾ ਰ - ਕਮਾਨ ਲਾਹ ਲਿਆ ਤੇ ਹਰਨੋਟੇ ਨੂੰ ਦੇ ਦਿਤਾ , ਉਹਨੂੰ ਦਸ ਦਿਤਾ , ਪੌਣਾਂ ਦੇ ਮਹਾਨ ਜ਼ਾਰ ਨੂੰ ਮਾਰਿਆ ਕਵੇਂ ਜਾ ਸਕਦਾ ਸੀ । ੧੫੩