ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰੋਣ ਲਗੀਆਂ। ਵਹੁਟੀ 'ਯੁਰਤੇ' ਵਲ ਟੁਰੀ, ਤੇ ਉਹਦੀਆਂ ਪੈੜਾਂ ਵਿਚੋਂ ਕਾਲੀਆਂ ਸੇਬਲਾਂ ਭਜ ਨਿਕਲੀਆਂ ਤੇ ਨੌਜਵਾਨਾਂ ਨੇ ਆਪਣੇ ਤੀਰ - ਕਮਾਨ ਫੜੇ ਤੇ ਸੇਬਲਾਂ ਨੂੰ ਫੁੰਡਣ ਲਗ ਪਏ।

ਵਹੁਟੀ ‘ਯੁਰਤੇ' ਅੰਦਰ ਵੜੀ ਤੇ ਉਹਨੇ ਤਿੰਨ ਲਵੇ ਲਾਰਚ — ਰੁਖਾਂ ਦੀਆਂ ਬੂੰਬਲਾਂ ਨਾਲ, ਚੁਲ੍ਹੇ ਵਿਚ ਅਗੇ ਬਾਲੀ!

ਵਿਆਹ ਦੀ ਜ਼ਿਆਫ਼ਤ ਹੋਈ। ਸਾਰੇ ਪਿੰਡਾਂ ਤੋਂ ਆਏ ਮਹਿਮਾਨ ਇਕੱਠੇ ਹੋਏ। ਉਹਨਾਂ ਵਿਚ ਗਵੱਯੇ ਸਨ, ਨੱਚਾਰ ਸਨ, ਕਿੱਸੇ ਸੁਣਾਣ ਵਾਲੇ ਤੇ ਕੁਸ਼ਤੀਆਂ ਕਰਨ ਵਾਲੇ ਤੇ ਬਾਜ਼ੀਆਂ ਲਾਣ ਵਾਲੇ ਵੀ।

ਜ਼ਿਆਫ਼ਤ ਤਿੰਨ ਦਿਨ ਹੁੰਦੀ ਰਹੀ, ਤੇ ਫੇਰ ਮੁਕ ਗਈ, ਤੇ ਮਹਿਮਾਨ ਘੋੜਿਆਂ ਉਤੇ ਤੇ ਪੈਦਲ, ਘਰੋਂ - ਘਰੀ ਚਲ ਗਏ।

ਤੇ ਖਰਜੀਤ - ਬੇਰਗੇਨ ਤੇ ਉਹਦੀ ਵਹੁਟੀ ਨੇ ਰਲ ਕੇ ਘਰ ਬਣਾਇਆ। ਉਹ ਸੱਜਣਤਾਈ ਤੇ ਅਮਨ ਚੈਣ ਨਾਲ ਰਹਿੰਦੇ ਰਹੇ, ਉਹ ਖੁਸ਼ੀ - ਖੁਸ਼ੀ ਰਹਿੰਦੇ ਰਹੇ ਤੇ ਚੋਖਾ ਚਿਰ ਜਿਉਂਦੇ ਰਹੇ, ਤੇ ਕਿਹਾ ਜਾਂਦਾ ਏ ਕਿ ਉਹਨਾਂ ਦੇ ਪੋਤਰੇ — ਦੋਹਤਰੇ ਅਜੇ ਵੀ ਰਹਿ ਰਹੇ ਹਨ।