ਪੰਨਾ:ਮਾਣਕ ਪਰਬਤ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਵਾਰੀ , ਉਹਨਾਂ ਨੇ ਮੰਨਿਆ ਕਿ ਬਢੇ ਨੇ ਉਹਨਾਂ ਨੂੰ ਛਤਿਆਂ ਤੋਂ ਟੰਗ ਦਿਤਾ ਸੀ , ਤੇ ਉਹਨਾਂ ਦੀਆਂ ਪਿੱਠਾਂ ਤੋਂ ਮਾਸ ਦੀਆਂ ਲੜ ਲਾਹੀਆਂ ਸਨ।

ਜੇ ਏਸ ਕਿਸਮ ਦਾ ਇਹ ਉਹ , ਪੋਤੀ-ਰੋਸ਼ੇਕ ਨੇ ਆਖਿਆ , ਤਾਂ ਸਾਨੂੰ ਚਾਹੀਦੈ , ਜਾਈਏ ਤੇ । ਲੱਭੀਏ ਉਹਨੂੰ।' ਤੇ ਛੋਟੇ ਕਦ ਵਾਲਾ ਬੁਢੜਾ ਜ਼ਮੀਨ ਉਤੇ , ਜਿਥੇ ਉਹਨੇ ਸ਼ਾਹ ਬਲਤ ਦਾ ਦਰਖ਼ਤ ਧਰੀਕਿਆ ਸੀ , ਨਿਸ਼ਾਨ ਛਡ ਗਿਆ ਹੋਇਆ ਸੀ। ਤੇ ਚਾਰੇ ਦੋਸਤ ਉਸ ਨਿਸ਼ਾਨ ਦੇ ਨਾਲ-ਨਾਲ ਹੋ ਪਏ।

ਉਹ ਟੁਰਦੇ ਗਏ ਤੇ ਅਖ਼ੀਰ ਜ਼ਮੀਨ ਵਿਚ ਹੋਏ ਪਏ ਇਕ ਏਡੇ ਡੂੰਘੇ ਟੋਏ ਕੋਲ ਪੁੱਜੇ ਕਿ ਉਹਦੀ ਤਹਿ ਹੀ ਨਹੀਂ ਸੀ ਦਿਸਦੀ। “ ਸਵੇਰਨੀ-ਗੋਰਾ , ਉਤਰ ਖਾਂ ਮਘੋਰੇ 'ਚ ਕਾਤੀ-ਰੋਸ਼ੇਕ ਨੇ ਕਿਹਾ।

“ਨਹੀਂ , ਮੈਂ ਨਹੀਂ ਉਤਰਨਾ !"

"ਤਾਂ , ਵੇਰਤੀ-ਦੂਬ , ਤੂੰ ਚਾ ਉਤਰ !

ਪਰ ਨਾ ਵੇਰਤੀ-ਦੂਬ ਹੀ ਮੰਨਿਆ ਤੇ ਨਾ ਕਰੂਤੀ-ਉਸ ਹੀ। “

ਠੀਕ ਏ , ਫੇਰ ਮੈਂ ਆਪ ਉਤਰਨਾਂ, ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਆਓ , ਇਕ ਰੱਸੀ ਵਟ ਲਈਏ !"

ਉਹਨਾਂ ਇਕ ਰੱਸੀ ਵੱਟੀ ਤੇ ਪੋਕਾਤੀ-ਗੋਰਸ਼ੇਕ ਨੇ ਇਕ ਸਿਰਾ ਆਪਣੇ ਹਥ ਦੁਆਲੇ ਵਲੇ ਟ ਲਿਆ। '

ਮੈਨੂੰ ਲਮਕਾ ਦਿਓ ਹੁਣ ! ਉਹਨੇ ਆਖਿਆ।

ਉਹ ਉਹਨੂੰ ਲਮਕਾਣ ਲਗ ਪਏ , ਤੇ ਉਹਨਾਂ ਨੂੰ ਬੜਾ ਹੀ ਚਿਰ ਲੱਗਾ ਏਸ ਲਈ ਕਿ ਟੋਇਆ ਏਨਾ ਡੂੰਘਾ ਸੀ ਕਿ ਉਹਦੀ ਤਹਿ ਤੇ ਪਹੁੰਚਣਾ ਪਾਤਾਲ ਪਹੁੰਚਣ ਦੇ ਬਰਾਬਰ ਸੀ। ਪਰ ਅਖੀਰ ਉਹਨਾਂ ਉਹਨੂੰ ਟਿਕਾ ਦਿਤਾ , ਤੇ ਕਾਤੀ-ਗਰੇਸ਼ੇਕ ਏਧਰ-ਓਧਰ ਟੂਰਨ ਤੇ ਆਪਣੇ ਚੌਹਾਂ ਪਾਸੀਂ ਵੇਖਣ ਲਗ ਪਿਆ , ਤੇ ਅਖੀਰ ਉਹਨੂੰ ਇਕ ਬਹੁਤ ਵੱਡਾ ਮਹਿਲ ਦਿਸਿਆ। ਉਹਨੇ ਮਹਿਲ ਵਿਚ ਪੈਰ ਧਰਿਆ , ਤੇ ਓਥੋਂ ਦੀ ਹਰ ਚੀਜ਼ ਲਿਸ਼ਕਾਂ ਤੇ ਡਲਕਾਂ ਮਾਰ ਰਹੀ ਸੀ, ਕਿਉਂ ਜੁ ਉਹ ਸਾਰੇ ਦਾ ਸਾਰੇ ਸੋਨੇ ਤੇ ਹੀਰੇ-ਜਵਾਹਰਾਂ ਦਾ ਬਣਿਆ ਹੋਇਆ ਸੀ। ਉਹ ਕਮਰਿਉਂ ਕਮਰੀ ਹੁੰਦਾ ਗਿਆ , ਤੇ ਚਾਣਚਕ ਹੀ ਉਹਦੇ ਵਲ ਇਕ ਸ਼ਹਿਜ਼ਾਦੀ ਭੱਜੀ ਆਈ; ਉਹ ਏਨੀ ਸੁਹਣੀ ਸੀ ਕਿ ਕੋਈ ਕਲਮ ਉਹਦਾ ਬਿਆਨ ਨਹੀਂ ਕਰ ਸਕਦੀ ਤੇ ਕੋਈ ਗਲਾ ਉਹਦੀਆਂ ਸਿਫ਼ਤਾਂ ਨਾ ਸੌਂ ਸਕਦਾ। “ ਹਾਇ , ਭਲੇ ਨੌਜਵਾਨਾਂ , ਏਥੇ ਕਿਉਂ ਆਇਐ ?" ਸ਼ਹਿਜ਼ਾਦੀ ਨੇ ਪੁਛਿਆ । "ਮੈਂ ਲੰਮੀ ਸੰਘਣੀ ਦਾੜ੍ਹੀ ਵਾਲੇ ਇਕ ਨਿਕ-ਨਿੱਕੇ ਬੁਢੜੇ ਨੂੰ ਲਭ ਰਿਹਾਂ , ਕਾਤੀ-ਗੋਰਸ਼ੇਕ ਨੇ ਜਵਾਬ ਦਿਤਾ। ਉਈ , ਉਹ ਬੋਲੀ, “ਛੋਟੇ ਕਦ ਵਾਲਾ ਬੁਢੜਾ ਸ਼ਾਹ ਬਲੂਤ ਦੇ ਦਰਖ਼ਤ 'ਚੋਂ ਆਪਣੀ ਦਾੜੀ ਕੱਢਣ ਲਗਾ ਹੋਇਐ। ਉਹਦੇ ਵਲ ਨਾ ਜਾਈਂ , ਮਾਰ ਦਈਗਾ ! ਉਹਨੇ ਬੜੇ ਬੰਦੇ ਮਾਰੇ ਨੇ।" “ਮੈਨੂੰ ਨਹੀਂ ਮਾਰ ਸਕਣ ਲਗਾ , ਕਾਤੀ-ਗੋਰਸ਼ੇਕ ਨੇ ਕਿਹਾ। “ਮੈਂ ਈ ਸਾਂ , ਜਿਨੇ, ਉਹਦੀ ਦਾੜੀ ਫਸਾਈ ਸੀ। ਪਰ ਤੂੰ ਕੌਣ ਏ ਤੇ ਏਥੇ ਕੀ ਕਰ ਰਹੀਂ ਏਂ ? , ' 'ਮੈਂ ਸ਼ਹਿਜ਼ਾਦੀ ਹਾਂ , ਤੇ ਇਹ ਛੋਟੇ ਕਦ ਵਾਲਾ ਬੁੱਢਾ ਮੈਨੂੰ ਮੇਰੇ ਘਰੋਂ ਚੁੱਕ ਲਿਆਇਆ ਹੋਇਐ ਤੇ ਮੈਨੂੰ ਕੈਦੀ ਬਣਾ ਕੇ ਰਖਿਆ ਹੋਇਆ ਸੂ।" ੪੮