ਸਨ ਤਾਂ ਕਿ ਸਮੇਂ ਸਰ ਉਨ੍ਹਾਂ ਵਿਚ ਜੇਕਰ ਲੋੜ ਪੈਂਦੀ ਤਾਂ ਅਦਲਾ ਬਦਲੀ ਕਰਕੇ ਪੇਸ ਕੀਤੇ ਜਾ ਸਕਦੇ। ਜਦ ਮਾਤਾ ਹਰੀ ਇਹ ਕਾਗਜ਼ ਪੇਸ਼ ਨਾ ਕਰ ਸਕੀ ਤਾਂ ਉਹਦੀ ਵਫ਼ਾਦਾਰੀ ਉਤੇ ਕਾਫ਼ੀ ਸ਼ਕ ਕੀਤਾ ਗਿਆ ਸੀ। ਪਰ ਇਹ ਉਨ੍ਹਾਂ ਲਈ ਵੱਡਾ' ਦੁਖ ਨਹੀਂ ਸੀ।
ਜਰਮਨ ਵਾਲਿਆਂ ਨੂੰ ਖਬਰੇ ਮਾਤਾ ਹਰੀ ਦੀ ਬੇ-ਵਫ਼ਾਈ ਉਤੇ ਕਾਫ਼ੀ ਸ਼ਕ ਹੋ ਚੁਕਿਆ ਸੀ। ਚੈਮਨ-ਡੀ-ਡੈਮਜ਼ ਉਤੇ ਹੋਏ ਹਮਲੇ ਦੇ ਪਿੱਛੋਂ ਜਿਹੜੀ ਖ਼ਬਰ ਵੀ ਮਾਤਾ ਹਰੀ ਭੇਜਦੀ ਸੀ ਉਹ ਗਲਤ ਹੁੰਦੀ ਸੀ ਜਾਂ ਧੋਖਾ ਦੇਣ ਵਾਲੀ। ਹਵਾਈ ਜਹਾਜ਼ਾਂ ਦੇ ਰਾਹ ਬਾਰੇ ਜਿਹੜੀ ਖ਼ਬਰ ਮਾਤਾ ਹਰੀ ਦਿਤੀ ਉਹਦਾ ਕਈ ਲਾਭ ਨਾ ਹੋਇਆ। ਕਿਉਂਕਿ ਜਦ ਫਰਾਂਸ ਵਾਲਿਆਂ ਨੂੰ ਪਤਾ ਲਗਾ ਕਿ ਮਾਤਾ ਹਰੀ ਨੇ ਰਾਹ ਦਾ ਪਤਾ ਲਾ ਲਿਆ ਸੀ। ਤਾਂ ਉਨ੍ਹਾਂ ਝਟ-ਪਟ ਹੋਰ ਰਾਹ ਅਖ਼ਤਿਆਰ ਕਰ ਲਿਆ ਸੀ। ਜਿਹੜੀ ਖ਼ਬਰ ਮਾਤਾ ਹਰੀ ਨੇ ਬਰਤਾਨੀਆ ਦੇ ਟੇਂਕਾਂ ਬਾਰੇ ਦਿਤੀ ਸੀ ਉਹਵੀ ਫ਼ਜੂਲ ਸੀ ਕਿਉਂਕਿ ਝੂਠ ਸੀ। ਬੈਲਜੀਅਮ ਵਿਚ ਕੰਮ ਕਰਦੇ ਹੋਏ ਜਾਸੂਸਾਂ ਦੀ ਜਿਹੜੀ ਲਿਸਟ-ਭੇਜੀ ਉਨ੍ਹਾਂ ਵਿਚੋਂ ਵੀ ਕੇਵਲ ਇਕ ਹੀ ਜਾਸੂਸ ਲਭ ਸਕਿਆ ਸੀ-ਇਕ ਹੋਰ ਚਾਲਾਕੀ। ਅਖ਼ੀਰ ਵਿਚ ਬਰਤਾਨੀਆਂ ਵਾਲਿਆਂ ਨੇ ਉਹਨੂੰ ਹਾਲੈਂਡ ਜਾਣ ਦਾ ਥਾਈਂ ਸਪੇਨ ਵਿਚ ਸੁਟ ਦਿਤਾ ਸੀ।
ਇਨ੍ਹਾਂ ਸਾਰੀਆਂ ਗਲਾਂ ਤੋਂ ਜਰਮਨ ਵਾਲਿਆਂ ਨੂੰ ਕੀ ਖ਼ਿਆਲ ਆ ਸਕਦਾ ਸੀ?
ਉਨ੍ਹਾਂ ਕੋਲ ਦੋ ਹੀ ਗਲਾਂ ਸਨ। ਜਾਂ ਤਾਂ ਮਾਤਾ ਹਰੀ ਜਾਣ ਬੁਝ ਕੇ ਉਨਾਂ ਨੂੰ ਧੋਖਾ ਦੇ ਰਹੀ ਸੀ, ਜਾਂ ਉਹਦੀ ਨੌਕਰੀ ਬਾਰੇ ਵੈਰੀਆਂ ਨੂੰ ਵੀ ਪਤਾ ਲਗ ਗਿਆ ਹੋਇਆ ਸੀ। ਅਤੇ ਉਹ ਮਾਤਾ ਹਰੀ ਦੇ ਮਾਲਕਾਂ ਨੂੰ ਹੈਰਾਨ ਕਰਨ ਲਈ ਉਹਨੂੰ ਵਰਤ ਰਹੇ ਸਨ। ਏਸ ਹਾਲਤ ਵਿਚ ਮਾਤਾ ਹਰੀ
੧੫੪.