ਪੰਨਾ:ਮਾਤਾ ਹਰੀ.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸਤ੍ਰੀ ਸੀ। ਕਈ ਵੇਰੀ ਆਪਣੇ ਸੁਖਾਂ ਲੱਧੇ, 'ਘਿਓ ਪਲੇ' ਸ੍ਰੀਰ ਲਈ ਕਈ ਮੰਗਾਂ ਕਰਦੀ ਸੀ। ਉਹ ਆਪਣੀ ਸੇਵਾ ਲਈ ਨੌਕਰਾਣੀਆਂ ਦੀ ਮੰਗ ਕਰਦੀ ਸੀ ਅਤੇ ਇਕ ਵੇਰੀ ਨ੍ਹਾਵਣ ਲਈ ਦੁਧ ਮੰਗਣ ਉਤੇ ਜ਼ੋਰ ਦੇਂਦੀ ਸੀ ਜਦ ਪੈਰਸ ਵਿਚ ਰਹਿੰਦੇ ਬੱਚਿਆਂ ਲਈ ਦੁਧ ਦਾ ਘੁਟ ਨਹੀਂ ਸੀ ਮਿਲ ਸਕਦਾ।

ਪਰ ਮਾਤਾ ਹਰੀ ਸੱਚੀ ਸੀ। ਉਹ ਗੁਜ਼ਰ ਗਏ ਸੁਖੀ ਸਮਿਆਂ ਦੇ ਸੁਪਨੇ ਲੈ ਰਹੀ ਸੀ। ਉਹਦੀਆਂ ਮੰਗਾਂ ਜਾਇਜ਼ ਸਨ, ਪਰ ਪੂਰੀਆਂ ਨਹੀਂ ਸਨ ਹੋ ਸਕਦੀਆਂ, ਕਿਉਂਕਿ ਬੰਦੀ-ਖਾਨੇ ਅਤੇ ਮਹੱਲ ਵਿਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ।

ਪਿਛੋਂ ਮਾਤਾ ਹਰੀ ਬਹੁਤ ਕਾਬੂ ਵਿਚ ਆ ਗਈ ਅਤੇ ਸਿਆਣੀ ਹੋ ਗਈ। ਉਹਦੇ ਮਿੱਤ੍ਰ ਉਹਦੀ ਰਿਹਾਈ ਲਈ ਜਾਂ ਸਜ਼ਾ ਦੇ ਘਟ ਕਰਾਣ ਦੀ ਕੋਸ਼ਿਸ਼ ਵਿਚ ਲਗੇ ਹੋਏ ਸਨ। ਉਹਦੀਆਂ ਆਸਾਂ ਦਾ ਵਡਾ ਸਹਾਰਾ ਮੇਟਰੇ ਕਲੂਐਂਟ ਸੀ। ਮੇਟਰੇ ਕਲੂਐਂਟ ਲਈ ਦੋ ਰਾਹ ਸਨ ਜਿਹੜੇ ਉਹਨੂੰ ਅਮੁਕ ਆਸ ਦਿਵਾ ਰਹੇ ਸਨ ਅਰ ਇਨ੍ਹਾਂ ਉਮੀਦਾਂ ਦੇ ਸਹਾਰੇ ਹੀ ਉਹ ਮਾਤਾ ਹਰੀ ਦਿਆਂ ਜਜ਼ਬਿਆਂ ਨੂੰ ਪਾਲਦਾ ਸੀ।

ਮੁਜਰਮ ਦੀ ਮੌਤੇ ਮਰਨ ਦੇ ਡਰ ਨੇ ਮਾਤਾ ਹਰੀ ਨੂੰ ਉਮੀਦ ਕਰਨ ਲਈ ਮਜਬੂਰ ਕਰ ਦਿਤਾ ਸੀ। ਇਸ ਵਿਚ ਕੋਈ ਸ਼ਕ ਨਹੀਂ ਦਿਸਦਾ ਕਿ ਉਹਦੇ ਉੱਚੀਆਂ ਉਡਾਰੀਆਂ ਲਾਉਣ ਵਾਲੇ ਖ਼ਿਆਲਾਂ ਨੇ ਏਸ ਗੱਲ ਦੀ ਤਸਵੀਰ ਬਣਾ ਰਖੀ ਸੀ ਕਿ ਇਤਨੀ 'ਰੁਮਾਂਚਕ' ਅਤੇ ਨਿਰਾਲੀ ਜ਼ਿੰਦਗੀ ਦਾ ਅੰਤ ਵੀ ਕੋਈ ਨਿਰਾਲਾ ਹੀ ਹੋਵੇਗਾ। ਪਰ ਇਕ ਮੁਜਰਮ ਹੁੰਦੇ ਹੋਏ ਫਾਂਸੀ ਤੇ ਲਟਕਾਇਆ ਜਾਣਾ

੨੧੧.