ਪੰਨਾ:ਮਾਤਾ ਹਰੀ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲ ਜਾਣ।

ਜਦੋਂ ਜਰਮਨ ਵਾਲਿਆਂ ਨੂੰ ਪਤਾ ਲਗਿਆ ਕਿ ਉਨ੍ਹਾਂ ਥਾਂਵਾਂ ਵਿਚ ਜਿਹੜੀਆਂ ਉਨ੍ਹਾਂ ਮਲ ਲਈਆਂ ਹੋਈਆਂ ਸਨ, ਬਹੁਤ ਸਾਰੇ ਜਾਸੂਸ ਏਸ ਤਰ੍ਹਾਂ ਹਵਾਈ ਜਹਾਜ਼ਾਂ ਤੋਂ ਲਾਹੇ ਜਾਂਦੇ ਸਨ ਤਾਂ ਉਨ੍ਹਾਂ ਪਕੜਨ ਦੀ ਕੋਸ਼ਿਸ਼ ਕੀਤੀ। ਜਿੱਥੇ ਜਿੱਥੇ ਉਨ੍ਹਾਂ ਨੂੰ ਸ਼ਕ ਸੀ ਕਿ ਹਵਾਈ ਜਹਾਜ਼ ਤੋਂ ਜਾਸੂਸ ਉਤਾਰੇ ਜਾਂਦੇ ਸਨ, ਉਨ੍ਹਾਂ ਉਨ੍ਹਾਂ ਥਾਂਵਾ ਤੇ ਆਵਾਜ਼ ਨੂੰ ਪਕੜਨ ਵਾਲੇ ਆਲੇ ਜਹੇ ਲਾ ਦਿਤੇ। ਜਦ ਹਵਾਈ ਜਹਾਜ਼ ਉਥੇ ਉਤਰ ਆਉਂਦਾ ਤਾਂ ਆਵਾਜ਼ ਦਾ ਮੁਕਾਬਲਾ ਕੀਤਾ ਜਾਂਦਾ ਅਤੇ ਉਤਾਰੇ ਦੀ ਠੀਕ ਥਾਂ ਲਭੀ ਜਾਂਦੀ। ਫੇਰ ਬੜੇ ਧਿਆਨ ਨਾਲ ਏਸ ਗਲ ਦਾ ਇੰਤਜ਼ਾਰ ਕੀਤਾ ਜਾਂਦਾ ਕਿ ਜਦ ਹਵਾਈ ਜਹਾਜ਼ ਵਾਪਸ ਮੁੜ ਕੇ ਆਉਂਦਾ ਸੀ। ਜਦ ਜਰਮਨ ਵਲੋਂ ਇਹ ਇੰਤਜ਼ਾਮ ਹੋਇਆ ਤਾਂ ਫਰਾਂਸ ਵਾਲਿਆਂ ਨੂੰ ਉਹ ਤਰੀਕੇ ਲਭਣੇ ਪਏ ਜਿਸ ਨਾਲ ਉਡਾਰੀ ਵੇਲੇ ਕੋਈ ਆਵਾਜ਼ ਨਾ ਹੋਵੇ।

ਜਦ ਇਕ ਵਾਰੀ ਤਗੜਾ ਆਦਮੀ ਅੱਧੀ ਰਾਤ ਵਿਚ ਆ ਉੱਤਰਦਾ ਸੀ ਤਾਂ ਜਰਮਨ ਦੀ ਖੁਫੀਆ ਪੁਲੀਸ ਵਿਚ ਏਨੀ ਤਾਕਤ ਜਾਂ ਸਮਝ ਨਹੀਂ ਸੀ ਕਿ ਉਹਦਾ ਪਤਾ ਲਾ ਸਕੇ। ਉਨ੍ਹਾਂ ਦੀ ਉਮੀਦ ਏਸੇ ਗਲ ਵਿਚ ਸੀ ਕਿ ਉਤਾਰੇ ਦੀ ਥਾਂ ਦਾ ਬਿਲਕੁਲ ਠੀਕ ਪਤਾ ਲਾਇਆ ਜਾਵੇ ਤਾ ਕਿ ਮੁੜ ਵਾਪਸ ਜਾਣ ਵੇਲੇ ਉਹ ਹਵਾਬਾਜ ਜਾਸੂਸ ਪਕੜਿਆ ਜਾਵੇ। ਜੇਕਰ ਕਦੀ ਕੋਈ ਆਦਮੀ ਪਕੜਿਆ ਜਾਂਦਾ ਸੀ ਤਾਂ ਉਹ ਏਹ ਕਦੀ ਨਹੀਂ ਸੀ ਦਸਦਾ ਕਿ ਉਤਾਰੇ ਦੀ ਕਿਹੜੀ ਥਾਂ ਸੀ। ਏਸ ਲਈ ਜਰਮਨ ਵਾਲਿਆਂ ਨੂੰ ਏਸ ਗਲ ਦਾ ਪਤਾ ਲਾਉਣ ਲਈ ਹਰ ਤਰੀਕਾ ਅਖ਼ਤਿਆਰ ਕਰਨਾ ਪਿਆ। ਅਖ਼ੀਰ ਵਿਚ ਮਾਤਾ ਹਰੀ ਦੀ ਪੈਰਸ ਵਾਲੀ ਕਾਮਯਾਬੀ ਨੂੰ ਯਾਦ ਕਰਕੇ ਏਹ

੯੪.