ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਮੈਂ ਪਿਛੇ ਇਕ ਸੈਨਤ ਕੀਤੀ ਏ ਕਿ ਮਾਨ ਨੇ ਜਿਤਾਂ ਜੋਰ ਨਾਲ ਜਿਤੀਆਂ ਦਾਅ ਪੇਚ ਨਾਲ ਨਹੀਂ । ਇਹਨੂੰ ਸਮਝਣ ਦੀ ਲੋੜ ਏ, ਮਾਨ ਦੀ ਲਿਖਤ ਵਿਚ ਖਿਆਲ-ਉਡਾਰੀ ਕਈ ਥਾਈਂ ਵਾਹ ਵਾਹ ਉਚਾਈ ਤੇ ਪੁਜ ਜਾਂਦੀ ਏ,ਪੜ੍ਹਕੇ ਪਾਠਕ ਦਾ ਮਨ ਵੀ ਨਾਲ ਉਡਦਾ ਏ, ਪਰ ਕਾਵਿ ਦੇ ਹੁਨਰਾਂ ਵਿਚ ਅਜੇ ਉਹ ਨਿਪੁੰਨ ਨਹੀਂ, ਇਹ ਉਸਦਾ ਕਸੂਰ ਨਹੀਂ, ਅਜਿਹਾ ਢੋਅ ਈ ਨਹੀਂ ਢੁਕਾ ਕਿ ਉਹ ਇਸ ਬਾਰੇ ਗਿਆਨ ਹਾਸਲ ਕਰੇ । ਇਕ ਹੋਰ ਮਾਰ ਵੀ ਪਈ, ਪੰਜਾਬ ਵਿਚ ਇਕ ਮਾਡਰਨ ਪੋਇਟਰੀ ਦਾ ਢੰਡੋਰਾ ਪਿਟਨ ਵਾਲਿਆਂ ਦਾ ਟੋਲਾ ਪੈਦਾ ਹੋਗਿਆ ਏ । ਉਹ ਮਿਹਨਤ ਕਰਦੇ ਨਹੀਂ, ਬੋਲੀ ਉਤੇ ਉਨਾਂ ਦਾ ਕਾਬੂ ਨਹੀਂ । ਛੰਦ-ਧਾਰਨਾ ਨਿਭਾਉਣ ਵੇਲੇ ਉਨ੍ਹਾਂ ਨੂੰ ਸਪ ਸੁੰਘ ਜਾਂਦਾ ਏ । ਹੈਣ ਉਹ ਮਿਹਨਤ-ਚੋਰ ਪਰ ਬਚਣਾ ਚਾਹੁੰਦੇ ਨੇ ਲੋਕਾਂ ਦੀ ਅਖੀਂ ਘਟਾ ਪਾ ਕੇ ।

ਅਗਾਂ-ਵਧੂ ਕਵਿਤਾ ਬਾਰੇ ਵੀ ਅਨੋਖੀ ਰੌਂ ਚਲ ਰਹੀ ਏ । ਕੁਝ ਸੁਘੜ ਤਾਂ 'ਅਗ੍ਹਾਂ ਵਧੂ' ਖਿਆਲਾਂ ਦੀ ਕਵਿਤਾ ਨੂੰ 'ਅਗ੍ਹਾਂ ਵਧੂ' ਕਹਿੰਦੇ ਹਨ, ਪਰ ਬਹੁਤੇ 'ਅਗ੍ਹਾਂ ਵਧੂ ਕਵਿਤਾ' ਉਸ ਨੂੰ ਸਮਝਦੇ ਹਨ ਜਿਸਦੀ ਇਕ ਸਤਰ ਛੋਟੀ ਤੇ ਦੂਜੀ ਲੰਮੀ ਕਰਕੇ ਅਗ੍ਹਾਂ ਵਧਾਕੇ ਈ ਲਿਖ ਛਡੀ ਹੋਵੇ ।

ਉਹਨਾਂ ਨੇ ਟੁੁਟੀ ਖੁਸੀ, ਸਿਰ ਖੁਥੀ, ਲਤੋਂ ਲੰਗੜੀ, ਹਥੋਂ ਲੂਲ੍ਹੀ, ਰਚਨਾ ਅਰੰਭ ਦਿਤੀ ਏ, ਕਿਉਂਕਿ ਪਹਿਲੇ ਪਹਿਲ ਤੋਲ ਧਾਰਨਾ-ਵਿਚ ਬੰਨ੍ਹਕੇ ਖਿਆਲ-ਉਡਾਰੀ ਲਾਣੀ ਜਾਨ ਉਤੇ ਖੇਡਣ ਨਾਲੋਂ ਘੱਟ ਨਹੀਂ ਹਾਂ ਅਭਿਆਸ ਹੋ ਜਾਣ ਉਤੇ ਇਸਤਰ੍ਹਾਂ ਦੀ ਰਚਨਾ ਵਹਿੰਦੇ ਪਾਣੀ ਵਾਂਗ ਕੀਤੀ ਜਾ ਸਕਦੀ ਏ ! ਪਰ ਇਸ ਲਈ ਤਪਸਿਆ, ਤਜਰਬੇ ਤੇ ਸਿਖਿਆ ਦੀ ਲੋੜ ਏ। ਉਹਨਾਂ 'ਅੰਗ੍ਰੇਜੀ ਪੜ੍ਹਕੇ' ਸਮਝ ਲਿਆ ਕਿ ਅੰਤਲੀ ਦਾਈ ਉਤੇ ਅਪੜ ਪਏ ਹਾਂ ਹੁਣ ਕਿਸੇ ਅਗੇ ਗੋਡੇ ਟੇਕਣ ਦੀ ਕੀ ਲੋੜ ।

ਇਸ ਰੌਂਅ ਨੇ ਵੀ ਮਾਨ ਨੂੰ ਕੁਝ ਥਿੜਕਾਇਆ, ਪਰ ਉਹ ਪੰਜਾਬੀ ਏ, ਪੰਜਾਬਣ ਮਾਂ, ਪੰਜਾਬਣ ਭੈਣ ਤੇ ਪੰਜਾਬਣ ਪਤਨੀ ਦੇ ਕਾਵਿ-ਗੀਤ

-੧੫-