ਪੰਨਾ:ਮਾਨ-ਸਰੋਵਰ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਅਮਰਦਾਸ

ਸੂਰਜ ਚੜ੍ਹਾ ਕੇ ਨੂਰ ਦਾ, ਧੁੁੰਦਾਂ ਮਿਟਾਵਣ ਵਾਲਿਆ !
ਮੁਖੜੇ ਤੋਂ ਪਰਦਾ ਚੁੱਕ ਕੇ, ਤਾਰੇ ਛੁਪਾਵਣ ਵਾਲਿਆ !
ਓ ! ਘੁੱਪ ਤੇ ਨ੍ਹੇਰੇ ਦਿਲੀਂ, ਜੋਤਾਂ ਜਗਾਵਣ ਵਾਲਿਆ !
ਓ ਖੱਡੀਆਂ ਵਿਚ ਡਿੱਗ ਕੇ, ਦੁਨੀਆ ਉਠਾਵਣ ਵਾਲਿਆ !

ਫੜਕੇ ਗ਼ਰੀਬੀ ਦੀ ਗਦਾ, ਸ਼ਾਹੀਆਂ ਝੁਕਾਵਣ ਵਾਲਿਆ !
ਓ ! ਮਸਤ ਨੈਣਾਂ ਦੇ ਵਿਚੋਂ, ਦਾਤਾਂ ਲੁਟਾਵਣ ਵਾਲਿਆ !

ਸੇਵਾ ਚਿ ਹੋਵਣ ਗੁੱਝੀਆਂ, ਕੰਨੀਂ ਉਹ ਫੂਕਾਂ ਮਾਰਦੇ ।
ਮਾਨ ਮੱਤੀਆਂ ਹੈਂਕੜਾਂ, ਕਰਕੇ ਇਸ਼ਾਰਾ ਸਾੜ ਦੇ ।
ਹਾਂ ! ਸਾੜਦੇ ਇਉਂ ਸਾੜ ਕੇ, ਤਪਦੇ ਜਿਗਰ ਨੂੰ ਠਾਰ ਦੇ ।
ਸੇਵਾ ਦੇ ਸ਼ਹੁ ਵਿਚ ਡੋਬਕੇ, ਸਾਂਈਆਂ ! ਤੂੰ ਮੈਨੂੰ ਤਾਰ ਦੇ ।

ਅਮਰੂ ਨਿਥਾਵਾਂ ਤੂੰ ਨਹੀਂ, ਸਾਰੇ ਜਗਤ ਦੀ ਥਾਂ ਹੈਂ ।
ਤੂੰ ਓਟ ਹੈਂ ਬੇਓਟ ਦੀ, ਦੁਖੀਆਂ ਦੀ ਠੰਢੀ ਛਾਂ ਹੈਂ ।


- ੭੪ -