ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਜ ਭਰਮਾਂ ਦੀ।
ਏਸੇ ਲਈ ਤੇ ਆਖਨਾਂ ਹਾਂ
ਚੇਤੰਨ ਹੋ ਕੇ-
ਓ ਜਦ ਤਕ ਕੋਈ ਠੋਕਰ
ਤੇਰੇ ਪੈਰਾਂ ਦੀ,
ਰੁਆ ਦੇਂਦੀ ਨਹੀਂ ਜ਼ਾਰ ਜ਼ਾਰ।
ਤੋੜ ਦੇਂਦੀ ਨਹੀਂ ਤਾਰ ਤਾਰ,
ਇਕ ਇਕ ਤਾਰ ਮਨ।
ਓਦੋਂ ਤਕ
ਓ ਮੇਰੇ ਰੂਪ-ਅਰੂਪ!
ਲੁਕਾ ਕੇ ਰਖ
ਲੁਕਾ ਕੇ ਰਖ
ਅਪਣਾ ਤਨ।

੧੭੩