ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਪੈਸੇ ਦੇ ਪੁਜਾਰੀ!
ਅੱਜ ਭੇਜ ਰਹੇ ਨੇ
ਚੋਰੀ ਚੋਰੀ।
ਕਪੜਾ
ਖ਼ੁਰਾਕ
ਤੇ ਹੋਰ ਨਿਕ ਸੁਕ-
ਕਰੋੜਾਂ ਦਾ
ਸੀਮਾਂ ਪਾਰ
ਪਾਕਿਸਤਾਨ ਨੂੰ।
ਸਾਡੇ ਦੋਖੀ
ਪਾਕਿਸਤਾਨ ਨੂੰ
ਅੱਜ ਜਦ ਕਿ
ਸਾਡੇ ਅਪਨੇ ਦੇਸ਼ਵਾਸੀ
ਸ਼ਰਨਾਰਥੀ ਗ਼ਰੀਬ-
ਤਰਸਦੇ ਨੇ
ਰੋਟੀ ਲਈ ।
ਠਿਠਰਦੇ ਨੇ
ਕਪੜੇ ਲਈ।

੧੮੩