ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਯਾਦ ਔਂਦੇ ਨੇ
ਰਹਿ ਰਹਿ ਕੇ;
ਕਦੀ ਓਹ ਦਿਨ
ਤੇ ਕਦੀ ਓਹ ਰਾਤ।
ਜਦ ਇਕ ਔਣ ਵੇਲੇ
ਤੇ ਫੇਰ ਇਕ ਜਾਣ ਵੇਲੇ,
ਅੱਖਾਂ ਵਿੱਚ ਅੱਖਾਂ ਨੇ
ਪਾਈ ਸੀ ਝਾਤ।
ਓਏ ਅੱਜ ਤੂੰ ਕਿੱਥੇ ਗਿਉਂ?
ਸਤ ਸਮੁੰਦਰੋਂ ਪਾਰ।
ਜਿੱਥੇ ਮੇਰੇ ਹਾਲ ਦੀ
ਤੈਨੂੰ ਨਹੀਂ ਸਾਰ।
ਅੜਿਆ!
ਆ ਦੂਰ ਕਰ ਦੇ
ਇਸ ਇਕੱਲ ਨੂੰ।
ਮੇਰੀ ਦੁਨੀਆ ਅੰਦਰ
ਅੱਜ ਕਾਸ਼ ਕਿ ਤੂੰ........
੮੯