ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੂਜਾ ਖ਼ਿਆਲ ਇਹ—
ਕਰਮ ਪ੍ਰਤਿਕਰਮ
ਕਿਸੇ ਨਿਯਮ ਅਨੁਸਾਰ।
ਕੋਸ਼ਸ਼ਾਂ ਦੇ ਅੱਗੇ
ਹੋਣੀ ਵੀ ਲਾਚਾਰ।
ਦੋਂਵੇਂ ਖ਼ਿਆਲ ਮੁੱਖ ਨੇ।
ਸੋਚਾਂ ਨੇ ਦਰਦ ਬਣ ਗਈਆਂ
ਮਾਨੁਖਤਾ ਕਿਉਂ ਪੀੜ ਪੀੜ ਏ?
ਘਰ ਨਹੀਂ
ਰੋਟੀ ਨਹੀਂ
ਕਪੜਾ ਨਹੀਂ
ਸੁੱਖਾਂ ਦੀ ਆਸ ਕਰਦਿਆਂ,
ਦੁੱਖਾਂ ਦੇ ਸਿਰ ਦੁੱਖ ਨੇ।
ਕਿਓਂ?

ਪਤਾ ਨਹੀਂ ਇਹ ਲੇਖ—
ਕਰਮਾਂ ਦੇ ਪ੍ਰਤਿ ਕਰਮ।
ਪਤਾ ਨਹੀਂ ਲਕੀਰਾਂ-:
ਹੋਣੀ ਦੀਆਂ ਤ੍ਰੋੜਾਂ।

੯੮