ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(ਲੇਡੀ ਮੈਕਬਬ ਉਸਨੂੰ ਧੂਹ ਕੇ ਲੈ ਕੇ ਜਾਂਦੀ ਹੈ।)
ਗੀਤ  : (ਪਾਉਣਾ ਹੈ) ਸੌ ਮੂੰਹੀ ਨਾਗਣ ਸ਼ੂਕਦੀ ਇਉਂ ਰਾਤ ਸੀ ਹੋਈ
ਚਾਦਰ ਉੱਡੀ ਅਰਸ਼ ਦੀ ਭੋਂਇ ਰੰਡੀ ਹੋਈ
ਹੜ੍ਹ ਚੜਿਆ ਅਣਹੋਣੀਆਂ ਇਉਂ ਧਾਹ ਕੇ ਆਈਆਂ
ਛਿਣ-ਛਿਣ ਰੂਪ ਵਟਾਂਦੀਆਂ ਕਲਜੋਗਣ ਜਾਈਆਂ
ਮਨ ਦੀ ਬੇੜੀ ਛਾਨਣੀ ਕਦ ਪਾਰ ਲੰਘਾਵੇ
ਲੂੰ ਲੂੰ ਡੋਬੇ ਖਾਂਵਦਾ ਤਨ ਖੁਰਿਆ ਜਾਵੇ।



46/ਮੈਕਬਥ