ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਨੂੰ ਸਾਰੇ ਮੇਰੀ ਮਾਂ ਦੇ ਸਰਨਾਂਵੇ ਨਾਲ ਬੁਲਾਉਂਦੇ ਸਨ, ਮਸਲੋਵਾ ।"

"ਜ਼ਾਤ ?"

ਮਿਸ਼ਾਂਕਾ", (ਸ਼ਹਿਰ ਵਿਚ ਆ ਗਏ ਮਜੂਰੀ ਕਰਨ ਵਾਲੇ ਕਿਸਾਨ ਲੋਕੀ) ।

"ਮਜ੍ਹਬ ? ਸਨਾਤਨ ?"

"ਸਨਾਤਨ ।"

"ਪੇਸ਼ਾ———ਤੇਰਾ ਪੇਸ਼ਾ ਕੀ ਹੈ" ?

ਮਸਲੋਵਾਚੁਪ ਹੋ ਗਈ।

"ਤੇਰਾ ਰੋਜ਼ਗਾਰ ਕੀ ਹੈ ?"

"ਮੈਂ ਇਕ ਥਾਂ ਨੌਕਰ ਸਾਂ ।"

ਕਿਹੋ ਜੇਹੀ ਥਾਂ ?" ਐਨਕ ਵਾਲੇ ਨੇ ਪੁਛਿਆ ।

"ਆਪ ਜਾਣਦੇ ਹੀ ਹੋ," ਓਸ ਅੱਗੋਂ ਹੱਸ ਕੇ ਕਹਿਆ । ਫਿਰ ਸਾਰੇ ਕਮਰੇ ਦਵਾਲੇ ਇਕ ਨਜਰ ਵੇਖ ਕੇ ਮੁੜ ਪ੍ਰਧਾਨ ਵਲ ਤੱਕਣ ਲੱਗ ਗਈ ।

ਇਸ ਵੇਲੇ ਓਹਦੇ ਚਿਹਰੇ ਦੀ ਦਿਖ ਵਿੱਚ ਕੋਈ ਐਸਾ ਗੈਰ ਮਾਮੂਲੀ ਅਸਰ ਸੀ, ਓਹਦੇ ਕਹੇ ਲਫ਼ਜ਼ਾਂ ਦੇ ਅਰਥਾਂ ਵਿੱਚ ਕੁਛ ਐਸਾ ਤਰਸ ਜੋਗ ਤੇ ਦਿਲ ਹਿਲਾ ਦੇਣ ਵਾਲਾ ਦਰਦ ਸੀ, ਓਹਦੀ ਮੁਸਕਰਾਹਟ ਵਿੱਚ ਤੇ ਓਹਦੀ ਓਸ ਨਿਗਾਹ ਵਿੱਚ੯੨