ਇਹ ਵਰਕਾ ਤਸਦੀਕ ਕੀਤਾ ਗਿਆ ਏ
ਸ਼ਖਸ ਕਿਸੀ ਤਰਾਂ ਦਾ ਵੀ ਭਲਾ ਓਸ ਲਈ ਨਹੀਂ ਚਿਤਵ ਰਿਹਾ।
"ਮੈਂ ਗਿਣੇ ਨਹੀਂ ਸਨ, ਪਰ ਕੋਈ ਸੌ ਸੌ ਦੇ ਰੂਬਲ ਦੇ ਨੋਟ ਪਏਹੋ ਏ ਸਨ, ਬਸ ਇਹ ਸੀ।"
"ਅੱਛਾ! ਫਿਰ ਤੂੰ ਰੁਪਏ ਲੈ ਆਂਦੇ," ਕਚਿਹਰੀ ਦੀ ਘੜੀ ਵਲ ਤਕ ਕੇ ਪ੍ਰਧਾਨ ਬੋਲਿਆ।
"ਜੀਮੈਂ ਲੈ ਆਈ।"
"ਅੱਛਾ ਤੇ ਫਿਰ?"
"ਫਿਰ ਓਹ ਮੈਨੂੰ ਆਪਣੇ ਨਾਲ ਹੀ ਵਾਪਸ ਹੋਟਲ ਨੂੰ ਲੈ ਆਇਆ," ਮਸਲੋਵਾ ਨੇ ਕਿਹਾ!
"ਅੱਛਾ ਫਿਰ ਤੂੰ ਓਹ ਪੁੜੀ ਕਿਸ ਤਰਾਂ ਦਿੱਤੀ? ਓਹਦੀ ਸ਼ਰਾਬ ਵਿਚ?"
"ਕਿਸ ਤਰਾਂ ਦਿਤੀ? ਮੈਂ ਗਲਾਸ ਵਿਚ ਸੁੱਟੀ ਤੇ ਓਹਨੂੰ ਦੇ ਦਿੱਤੀ।"
"ਤੂੰ ਓਹ ਓਹਨੂੰ ਕਿਉਂ ਦਿੱਤੀ?"
ਮਸਲੋਵਾ ਨੇ ਇਕ ਦਮ ਜਵਾਬ ਨ ਦਿੱਤਾ, ਪਰ ਬੜੀ ਲੰਮੀ ਤੇ ਭਾਰੀ ਠੰਡੀ ਆਹ ਭਰੀ, "ਓਹ ਮੈਨੂੰ ਛੱਡਦਾ ਹੀ ਨਹੀਂ ਸੀ," ਓਸ ਇਕ ਮਿੰਟ ਦੀ ਚੁੱਪ ਮਗਰੋਂ ਇਹ ਕਿਹਾ "ਤੇ ਮੈਂ ਬੜੀ ਹੀ ਥੱਕ ਕੇ ਚੂਰ ਹੋ ਗਈ ਸਾਂ ਤੇ ਮੈਂ ਸਾਈਮਨ ਨੂੰ ਕਿਹਾ, 'ਹਾਏ! ਕਿਸ ਤਰਾਂ ਇਹ ਜਨੌਰ
੧੧੭