ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/476

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਜਾਣ ਰਹਿਆ ਸੀ ਕਿ ਓਹਨੇ ਉਹਦੇ ਰੂਹ ਨੂੰ ਜਗਾਣਾ ਹੈ, ਜ਼ਰੂਰ ਹੀ ਜਗਾਣਾ ਹੈ, ਤੇ ਇਹ ਕੰਮ ਬੜਾ ਭਿਆਨਕ ਤਰਾਂ ਦਾ ਕਠਿਨ ਜਰੂਰ ਹੈ । ਪਰ ਉਸ ਕਰਨਾ ਹੈ, ਕਰਨਾ ਹੈ ਤੇ ਉਹਦੀ ਕਠਿਨਤਾਈ ਹੀ ਓਹਨੂੰ ਉਹਦੇ ਕਰਨ ਵੱਲ ਖਿੱਚ ਰਹੀ ਸੀ।

ਇਸ ਵੇਲੇ ਓਹ ਐਸੀਆਂ ਰੂਹ ਜੁੰਬਸ਼ਾਂ ਵਿੱਚ ਸੀ ਜਿਹੜੀਆਂ ਕਦੀ ਓਸ ਇਸ ਵੱਲ ਯਾ ਕਿਸੀ ਹੋਰ ਵੱਲ ਨਹੀਂ ਸੀ ਪ੍ਰਤੀਤ ਕੀਤੀਆਂ । ਇਨ੍ਹਾਂ ਰੂਹ ਦੀਆਂ ਹਿੱਲਾਂ ਤੇ ਕਾਂਬਿਆਂ ਵਿੱਚ, ਕੁਛ ਜ਼ਾਤੀ ਫਾਇਦੇ ਦਾ ਖਿਆਲ ਉੱਕਾ ਨਹੀਂ ਸੀ, ਓਸ ਪਾਸੋਂ ਆਪਣੇ ਲਈ ਉਹ ਕੁਛ ਨਹੀਂ ਸੀ ਚਾਹ ਰਹਿਆ ।

ਉੱਕਾ ਨਹੀਂ, ਉਹ ਸਿਰਫ ਇਹ ਚਾਹ ਰਹਿਆ ਸੀ ਕਿ ਓਹ ਇਹ ਨ ਰਵ੍ਹੇ ਜੋ ਹੁਣ ਓਹ ਹੈ ਤੇ ਇਹ ਕਿ ਉਹ ਫਿਰ ਜਾਗ ਪਵੇ ਤੇ ਹੋ ਜਾਵੇ ਉਹ ਜੋ ਉਹ ਕਦੀ ਸੀ ।

"ਕਾਤੂਸ਼ਾ ! ਤੂੰ ਇਸ ਤਰਾਂ ਕਿਉਂ ਬੋਲ ਰਹੀ ਹੈਂ ? ਮੈਂ ਤੈਨੂੰ ਜਾਣਦਾ ਹਾਂ, ਤੂੰ ਮੈਨੂੰ ਚੰਗੀ ਤਰਾਂ ਯਾਦ ਹੈਂ ਤੇ ਉਹ ਪਾਨੋਵੋ ਵਿੱਚ ਕੱਠੇ ਕੱਟੇ ਦਿਨ !"

"ਗੁਜਰ ਗਈਆਂ ਗੱਲਾਂ ਨੂੰ ਕਾਹਨੂੰ ਯਾਦ ਕਰਨਾ ਜੀ?" ਓਸ ਖੁਸ਼ਕ ਜੇਹਾ ਉੱਤਰ ਦਿੱਤਾ ।

"ਮੈਂ ਉਨ੍ਹਾਂ ਨੂੰ ਯਾਦ ਕਰ ਰਹਿਆ ਹਾਂ ਕਿ ਜੋ ਕੁਛ ਮੈਂ ਥੀਂ ਵਿਗੜਿਆ ਹੈ ਮੈਂ ਓਹਨੂੰ ਸਿੱਧਾ ਕਰਾਂ ਤੇ ਆਪਣੇ ਪਾਪ ਦਾ ਕੁਛ ਪ੍ਰਾਸਚਿੱਤ ਕਰ ਸੱਕਾਂ, ਕਾਤੂਸ਼ਾ", ਤੇ ਉਹ ਕਹਿਣ ਹੀ ਲੱਗਾ ਸੀ ਕਿ ਉਹ ਓਹਨੂੰ ਵਿਆਹੁਣਾ ਚਾਹੁੰਦਾ ਹੈ । ਪਰ

੪੪੨