ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/574

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣਨੀ ਹੈਂ ਕਿ ਇਹ ਇਉਂ ਹੈਂ", ਇਨਸਪੈਕਟਰ ਨੇ ਕਹਿਆ ।

"ਬਹੁਤ ਅੱਛਾ ! ਬਹੁਤ ਅੱਛਾ",ਉਸ ਕਹਿਆ ਤੇ ਕੋਲਿਆ ਨੂੰ ਆਪਣੇ ਵਡੇ ਹਥ ਵਿਚ ਫੜ ਕੇ ਵਾਪਸ ਉਸ ਤਪਦਿੱਕ ਵਾਲੇ ਨੂੰ ਜਵਾਨ ਦੀ ਮਾਂ ਦੇ ਪਾਸ ਚਲੀ ਗਈ———ਤੇ ਕੋਲਿਆ, ਉਹਦੇ ਮੂੰਹ ਉੱਪਰ ਨੀਝ ਲਾ ਤੱਕ ਦਾ ਰਿਹਾ ।

"ਇਹ ਨਿਕਾ ਬਾਲਕ ਕੌਣ ਹੈ ?" ਨਿਖਲੀਊਧਵ ਨੇ ਇਨਸਪੈਕਟਰ ਪਾਸੋਂ ਪੁਛਿਆ ।

"ਇਹਦੀ ਮਾਂ ਮੁਲਕੀ ਕੈਦੀ ਹੈ———ਤੇ ਇਹ ਬਾਲਕ ਕੈਦ ਖਾਨੇ ਵਿਚ ਹੀ ਜੰਮਿਆ ਹੈ", ਇਨਸਪੈਕਟਰ ਨੇ ਇਕ ਪਸੰਦ ਆਈ ਗੱਲ ਦੀ ਸੁਰ ਵਿਚ ਕਹਿਆ ਜਿਵੇਂ ਉਹ ਖੁਸ਼ ਹੋਇਆ ਕਿ ਉਹਦਾ ਮਹਿਕਮਾ ਕਿੰਨਾ ਅੱਛਾ ਹੈ ।

"ਕੀ ਇਹ ਮੁਮਕਿਨ ਹੈ ?"

"ਹਾਂ——ਤੇ ਹੁਣ ਉਹ ਆਪਣੀ ਮਾਂ ਨਾਲ ਸਾਈਬੇਰੀਆ ਜਾ ਰਹਿਆ ਹੈ ।"

"ਤੇ ਉਹ ਜਵਾਨ ਲੜਕੀ ?"

"ਮੈਂ ਆਪ ਦੇ ਸਵਾਲਾਂ ਦਾ ਉੱਤਰ ਨਹੀਂ ਦੇ ਸੱਕਦਾ," ਇਨਸਪੈਕਟਰ ਨੇ ਮੋਂਢੇ ਉੱਤੇ ਖਿੱਚ ਕੇ ਮਾਰੇ "ਨਾਲੇ ਲੋ ! ਇਹ ਜੇ ਦੁਖੋਵਾ !"

੫੪੦