ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/595

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆ ।

"ਆਹ ! ਅਸਾਂ ਜਾਤਾ ਆਪ ਸਾਨੂੰ ਛੱਡ ਕੇ ਹੀ ਚਲੇ ਗਏ ਹੋ", ਉਸਨੇ ਓਹਨੂੰ ਕਹਿਆ ।

"ਮੈਂ ਜਾਣ ਵਾਲਾ ਹੀ ਹਾਂ, ਕਿਸੀ ਕੰਮ ਸ਼ਹਿਰ ਵਿਚ ਆਇਆ ਹੋਇਆ ਹਾਂ ਤੇ ਉਸੇ ਕੰਮ ਲਈ ਹੀ ਅੱਜ ਇਥੇ ਵੀ ਆਇਆ ਹਾਂ ।"

"ਕੀ ਮਾਂ ਜੀ ਨੂੰ ਮਿਲਣ ਆਪ ਨਹੀਂ ਆਵੋਗੇ ? ਓਹ ਆਪ ਨੂੰ ਮਿਲਣਾ ਚਾਹੁਣਗੇ", ਓਸ ਕਹਿਆ ਤੇ ਇਹ ਜਾਣ ਰਹੀ ਸੀ ਕਿ ਓਹ ਜੋ ਕੁਛ ਕਹਿ ਰਹੀ ਹੈ ਠੀਕ ਠੀਕ ਨਹੀਂ ਸੀ ਤੇ ਉਧਰ ਉਹ ਵੀ ਜਾਣਦਾ ਸੀ ਕਿ ਇਹ ਗੱਲ ਸਹੀ ਨਹੀਂ ਸੀ, ਤੇ ਕਹਿਣ ਵਾਲੀ ਦਾ ਚਿਹਰਾ ਹੋਰ ਵਧ ਗੁਲਾਬੀ ਹੋ ਗਇਆ ।

"ਮੈਨੂੰ ਡਰ ਹੈ ਕਿ ਮੇਰੇ ਪਾਸ ਮੁਸ਼ਕਲ ਹੀ ਵਕਤ ਹੋਣਾ ਹੈ", ਨਿਖਲੀਊਧਵ ਨੇ ਉਦਾਸ ਜੇਹੇ ਲਹਿਜੇ ਵਿੱਚ ਕਹਿਆ, ਤੇ ਇਉਂ ਦਰਸਾ ਰਹਿਆ ਸੀ ਜਿਵੇਂ ਉਹਦੇ ਗੁਲਾਬੀ ਹੋਣ ਨੂੰ ਓਨ੍ਹ ਨਹੀਂ ਸੀ ਤੱਕਿਆ ।

ਮਿੱਸੀ ਗੁੱਸੇ ਜੇਹੇ ਵਿੱਚ ਤੀਊੜੀ ਪਾਈ । ਆਪਣੇ ਮੋਢੇ ਉੱਚੇ ਖਿਚ ਕੇ ਜਰਾ ਮਾਰੇ, ਤੇ ਇਕ ਸੋਹਣੇ ਅਫਸਰ ਵਲ ਮੁੜੀ, ਜਿਸ ਉਹਦਾ ਖਾਲੀ ਪਿਆਲਾ ਜਿਹੜਾ ਉਹਦੇ ਹੱਥ ਵਿਚ ਸੀ ਆਪ ਫੜ ਲਇਆ, ਤੇ ਆਪਣੀ ਤਲਵਾਰ ਕੁਰਸੀਆਂ ਨਾਲ ਖਟ ਖਟਾਉਂਦਾ ਇਕ ਮਰਦਊਪੁਣੇ ਨਾਲ ਦੂਜੇ ਮੇਜ਼ ਉੱਪਰ ਲੈ ਗਇਆ ।

੫੬੧