ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਮੇਰੀ ਨਮਸਕਾਰ

ਸਾਨੂੰ ਸਾਡੇ ਦੇਸ਼ ਦੇ ਨਾਲ ਅਟੁੱਟ ਪਿਆਰ ਹੈ।
ਦੇਸ਼ ਦੇ ਅਮਰ ਸ਼ਹੀਦਾਂ ਨੂੰ ਮੇਰੀ ਨਮਸਕਾਰ ਹੈ।

ਬਾਪੂ ਗਾਂਧੀ ਚਾਚਾ ਨਹਿਰੂ ਲਾਲਾ ਲਾਜਪਤ ਰਾਏ।
ਸ਼ਾਂਤੀ ਦੇ ਨਾਲ ਲਵੋ ਅਜ਼ਾਦੀ ਹਿੰਦ ਥੰਮ੍ਹ ਕਹਿਲਾਏ।
ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਸਰਦਾਰ ਹੈ।
ਦੇਸ਼ ਦੇ...............................

ਨੇਤਾ ਜੀ ਸੁਭਾਸ਼ ਚੰਦਰ ਦਾ ਜੈ ਹਿੰਦ ਦਾ ਨਾਹਰਾ।
ਅੱਜ ਵੀ ਸਭ ਦੇ ਮੂੰਹ ਦੇ ਉੱਤੇ ਹੈ ਉਹ ਪਿਆਰਾ-ਪਿਆਰਾ।
ਊਧਮ ਸਿੰਘ ਸੁਨਾਮੀਏ ਦਾ ਹਿੰਦ ਕਰਜ਼ੇਦਾਰ ਹੈ।
ਦੇਸ਼ ਦੇ...............................

ਕਰਾਂ ਸਲਾਮ ਮਦਨ ਢੀਂਗਰੇ, ਗਦਰੀ ਬਾਬੇ ਨੂੰ।
ਚੰਦਰ ਸ਼ੇਖਰ, ਧੰਨਾ ਸਿੰਘ, ਕਰਤਾਰ ਸਰਾਭੇ ਨੂੰ।
ਟੁੰਡੀਲਾਟ ਦਾ ਸਾਡੇ ਦਿਲ ਦੇ ਵਿੱਚ ਸਤਿਕਾਰ ਹੈ।
ਦੇਸ਼ ਦੇ................................

42/ ਮੋਘੇ ਵਿਚਲੀ ਚਿੜੀ