ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ।
ਮਹਿਕਦੀ ਧੜਕਣ ਨੂੰ ਖੋਹ ਕੇ ਆਪ ਉਹ ਥਾਂ ਭਰਦੀਆਂ ਨੇ।

ਹੁਣ ਝਨਾਂ ਦੇ ਪਾਣੀਆਂ ਵਿਚ ਨਾ ਹੀ ਸੋਹਣੀ ਨਾ ਘੜਾ ਹੈ,
ਹਉਕਿਆਂ ਦੀ ਜੂਨ ਪਈਆਂ, ਬੇੜੀਆਂ ਹੀ ਤਰਦੀਆਂ ਨੇ।

ਖੇਤ 'ਚੋਂ' ਫ਼ਸਲਾਂ ਸੁਕਾਵਣ ਤੇ ਘਰਾਂ 'ਚੋ' ਰੌਣਕਾਂ ਵੀ,
ਫੋਕੀਆਂ ਰਸਮਾਂ ਹੀ ਸਾਡੇ ਸੁਪਨਿਆਂ ਨੂੰ ਚਰਦੀਆਂ ਨੇ ।

ਗਗਨ ਚੁੰਮਦੇ ਭਵਨ ਦੇ ਵਣਜਾਰਿਆਂ ਨੂੰ ਕੌਣ ਪੁੱਛੇ ?
ਜੈਮਣੋ' ਪਹਿਲਾਂ ਹੀ ਸਾਡੇ, ਕਿਉ ਉਮੀਦਾਂ ਮਰਦੀਆਂ ਨੇ ।

ਫ਼ੈਲਦੇ ਬਾਜ਼ਾਰ ਸਾਨੂੰ ਸੁੰਨ ਕਰ ਦੇਣਾ ਹੈ ਆਖ਼ਿਰ,
ਮਾਪਿਆਂ ਦੇ ਵਾਂਗ ਦੇਣਾ, ਨਿੱਘ ਕੰਧਾਂ ਘਰ ਦੀਆਂ ਨੇ।

ਧਰਤ ਦਾ ਹੈ ਧਰਮ ਜੀਕੂੰ , ਝਟਕਿਆਂ ਨੂੰ ਸਹਿਣ ਕਰਨਾ,
ਮਾਵਾਂ ਧੀਆਂ, ਭੈਣਾਂ, ਏਦਾਂ ਰੋਜ਼ ਸਦਮੇ ਜਰਦੀਆਂ ਨੇ।

ਜ਼ਿੰਦਗੀ ਲੋਹਾਰ ਦੀ ਭੱਠੀ 'ਚ ਜੀਕੂੰ ਸੁਰਖ਼ ਲੰਹਾ,
ਅਗਨ ਦੇ ਫੁੱਲਾਂ ਤੇ ਬਹਿਣ ਤਿਤਲੀਆਂ ਵੀ ਡਰਦੀਆਂ ਨੇ।

ਮੋਰ ਪੰਖ /64