ਪੰਨਾ:ਯਾਦਾਂ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਲੇਕ.

ਕਾਲੀ ਬੋਲੀ ਰਾਤ ਹਨੇਰੀ।
ਤਾਰਿਆਂ ਕੀਤੀ ਬੜੀ ਦਲੇਰੀ।
ਉਤਰ ਅਕਾਸੋਂ ਹੇਠਾਂ ਆਏ।
ਪਾਨੀ ਉਤੇ ਡੇਰੇ ਲਾਏ।
ਮਲ ਮਲ ਪਿੰਡੇ ਨਾਹਵਨ ਲਗ ਪੈ।
ਪਾਨੀ ਦੇ ਵਿਚ ਦੀਵੇ ਜਗ ਪੈ।
ਹਸਨ, ਖੇਡਨ, ਟੁਬੀਆਂ ਲਾਵਨ।
ਸਿਰੀਆਂ ਕੱਢਨ ਕਦੀ ਛੁਪਾਵਨ।
ਕੁਦਰਤ ਐਸਾ ਰੰਗ ਜਮਾਇਆ।
ਜਾਪੇ ਅਰਸ਼ ਫਰਸ਼ ਤੇ ਆਇਆ।
ਦੋ ਅਸਮਾਨ ਦੋਹਾਂ ਵਿਚ ਤਾਰੇ।
ਅਖ ਨੂੰ ਪਿਆ ਭੁਲੇਖਾ ਮਾਰੇ।ਓਦੋਂ ਉਸ ਚੁਪ ਚਾਂ ਦੇ ਅੰਦਰ।
ਰਸ ਭਿੰਨੀ ਸ਼ਾਂ ਸ਼ਾਂ ਦੇ ਅੰਦਰ।
ਮਹਿਫਲ ਅਰਸ਼ੀ ਸੱਜ ਰਹੀ ਸੀ।
ਅਨਹਦ ਦੀ ਸੁਰ ਵੱਜ ਰਹੀ ਸੀ।
ਦੋ ਰੂਹਾਂ ਬਾਹਵਾਂ ਵਿਚ ਬਾਹਵਾਂ।
ਨੱਚ ਰਹੀਆਂ ਸੀ ਵਿਚ ਹਵਾਵਾਂ।

੨੧