ਪੰਨਾ:ਰਾਜਾ ਧਿਆਨ ਸਿੰਘ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੀਰਾ ਸਿੰਘ ਨੂੰ ਆਪਣੀ ਭੈਣ ਦਾ ਸਾਕ ਕਰਨ ਤੋਂ ਹੀ ਸਿਰ ਫੇਰ ਦਿਤਾ ਸੀ; ਸਗੋਂ ਧਿਆਨ ਸਿੰਘ ਦੇ ਖਾਨਦਾਨ ਨੂੰ ਨੀਚ ਕਹਿ ਕੇ ਉਸਦੀ ਹੇਠੀ ਵੀ ਕੀਤੀ ਸੀ। ਏਲਚੀ ਨੇ ਅੱਖਰ ਅੱਖਰ ਸੱਚੀ ਗਲ ਧਿਆਨ ਸਿੰਘ ਨੂੰ ਆ ਦੱਸੀ, ਜਿਸ ਨੂੰ ਸੁਣਕੇ ਉਸਦੇ ਤਨ ਬਦਨ ਨੂੰ ਅੱਗ ਲਗ ਗਈ। ਆਪਣੇ ਮਹੱਲ ਦੇ ਬਾਗ ਵਿਚ ਖੜਾ ਉਹ ਆਪਣੇ ਆਪ ਗੁਸੇ ਦੀ ਅੱਗ ਵਿਚ ਸੜਦਾ ਹੋਇਆ ਬੁੜ ਬੜਾਉਣ ਲੱਗਾ।

‘‘ਧਿਆਨ ਸਿੰਘ ਨੀਚ ਖਾਨਦਾਨ ਤੇ ਕੁੱਤਾ ਅਨਰੋਦਚੰਗੇ ਖਾਨਦਾਨ ਦਾ, ਮੇਰੀ ਤੇ ਮੇਰੇ ਖਾਨਦਾਂਨ ਦੀ ਇਤਨੀ ਤੁਹੀਨ ਉਸ ਛੋਕਰੇ ਨੂੰ ਕਰਨ ਦੀ ਇਤਨੀ ਦਲੇਰੀ। ਮੂਰਖ ਇਕ ਛੋਟੇ ਜਿਹੇ ਰਾਜ ਪਰ ਫਖਰ ਕਰਦਾ ਏ। ਉਹ ਜਿਹੜਾ ਮੇਰੀ ਉਂਗਲੀ ਦੇ ਇਕ ਇਸ਼ਾਰੇ ਨਾਲ ਫਿਨਾ ਫਿਲਾ ਹੋ ਸਕਦਾ ਏ (ਹਸਕੇ) ਮੂਰਖ ਕਟੋਚ ਦੇ ਰਾਜ ਨੂੰ ਰੋਂਦਾ ਏ, ਇਹ ਨਹੀਂ ਸਮਝਦਾ ਕਿ ਸਮਾਂ ਔਣ ਵਾਲਾ ਏ ਜਦ ਕਿ ਪੰਜਾਬ ਦਾ ਤਖਤ ਤਾਜ ਧਿਆਨ ਸਿੰਘ ਦੇ ਪੈਰਾਂ ਵਿਚ ਰੁਲਣਾ ਏ। ਮੂਰਖ ਛੋਕਰਾ ਇਤਨੀ ਗਲ ਭੀ ਨਹੀਂ ਸਮਝਦਾ। ਹਛਾ ਕੀ ਹੋਇਆ ਮੈਂ ਭੀ ਆਖਰ ਧਿਆਨ ਸਿੰਘ ਹਾਂ ਧਿਆਨ ਸਿੰਘ, ਕੋਈ ਮਾਈ ਦਾ ਲਾਲ ਹਾਲਾਂ ਤਕ ਮੇਰੇ ਅਗੇ ਦਮ ਨਹੀਂ ਮਾਰ ਸਕਿਆ। ਹੁਣੇ ਉਸਦਾ ਦਿਮਾਗ ਟਿਕਾਣੇ ਲਿਆਉਣ ਲਈ ਉਸਦੇ ਰਾਜ ਦੀ ਇਟ ਨਾਲ ਇਟ ਵਜਾਉਣ ਦਾ ਪ੍ਰਬੰਧ ਕਰਦਾ ਹਾਂ। ਵੇਖਾਂਗਾ ਕਿ ਉਸਨੂੰ.........।’’

ਧਿਆਨ ਸਿੰਘ ਦੇ ਖਿਆਲਾਂ ਦੀ ਲੜੀ ਅਜੇ ਇਥੇ ਹੀ ਪਜੀ ਸੀ ਕਿ ਚੋਬਦਾਰ ਨੇ ਸ਼ੇਰੇ ਪੰਜਾਬ ਦੀ ਸੇਵਾ ਵਿਚ ਹਾਜ਼ਰੀ

-੩੭-