ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ॥
ਕਿੱਸਾ ਰਾਜਾ ਰਸਾਲੂ
ਕ੍ਰਿਤ ਕਵੀ—
ਕਿਸ਼ਨ ਸਿੰਘ ਸਵਰਗਵਾਸੀ ਸ੍ਰੀ ਅੰਮ੍ਰਿਤਸਰ
—ਪ੍ਰਕਾਸ਼ਕ—
ਮੋਹਨ ਸਿੰਘ ਮਾਲਿਕ, ਆਜ਼ਾਦ ਬੁਕ ਡਿਪੋ,
ਹਾਲ ਬਾਜ਼ਾਰ ਅੰਮ੍ਰਿਤਸਰ
ਪਹਿਲਾਂ ਨਾਮ ਲੈ ਕੇ ਗੁਰਾਂ ਪੂਰਿਆਂ ਦਾ ਕਿੱਸਾ ਰਾਜੇ ਰਸਾਲੂ ਦਾ ਗਾਈਏ ਜੀ। ਰਾਣੀ ਲੂਣਾ ਏਧਰ ਫਰਜ਼ੰਦ ਹੋਯਾ ਪੁਤ੍ਰ ਰਾਜੇ ਸਲਵਾਨ ਦਾ ਧਿਆਈਏ ਜੀ ਬਾਰਾਂ ਬਰਸ ਰਿਹਾ ਵਿਚ ਭੋਰੇ ਦੇ ਸਾਹਿਬ ਅਕਲ ਤੇ ਸ਼ਕਲ ਜਤਾਈਏ ਜੀ। ਕਿਸ਼ਨ ਸਿੰਘ ਜਾਂ ਭੋਰਿਉਂ ਬਾਹਰ ਆਯਾ ਸਿਫਤ ਉਸਦੀ ਆਖ ਸੁਨਾਈਏ ਜੀ ॥੧॥
ਸਰੂ ਕੱਦ ਤੇ ਹੱਦਬੀਂ ਹੁਸਨ ਬਾਹਿਰ ਕੱਦ ਖਾਲ ਨਿਹਾਲ ਕਮਾਲ ਆਹਾ ਮੱਥਾ ਮਾਹਿਤੇ ਭਵਾ ਸਿਆਹ ਚਸ਼ਮਾਂ ਸੁੰਦਰ ਸੋਹਣਾ ਖੂਬ ਜਵਾਲ ਆਹਾ। ਇਲਮ ਹੁਨਰ ਸਬ ਸਿਖ ਤਿਆਰ ਹੋਯਾ ਸ਼ਾਹ ਤਰਫ ਇਨਸਾਫ ਖਿਆਲ ਆਹਾ, ਕ੍ਰਿਸ਼ਨ ਸਿੰਘ ਸ਼ਤਰੰਜ ਤੇ ਨਰਦ ਚੌਪਟ ਬਾਜ਼ੀ ਖੇਲਨੇ ਵਿਚ ਵਿਸ਼ਾਲ ਆਹਾ ॥੨॥
ਕਦੇ ਸੈਫ ਤਲਵਾਰ ਤੇ ਫੜੀ ਬਰਛੀ ਕਦੇ ਤੀਰ ਕਮਾਨ ਚਲਾਂਵਦਾ ਸੀ। ਕਦੇ ਹੋਏ ਸਵਾਰ ਤੇ ਪਕੜ ਨੇਜ਼ਾ ਕਿੱਲਾ ਥੁਟਕੇ ਦੂਰ ਵਗਾਂਵਦਾ ਸੀ। ਕਦੇ ਪਕੜ ਬੰਦੂਕ ਨਿਸ਼ਾਨ ਕਰਦਾ ਕਦੇ ਗਤਕੇ ਫੇਰ ਵਗਾਂਵਦਾ ਸੀ। ਕਿਸ਼ਨ ਸਿੰਘ ਰਸਾਲੂ ਜਵਾਨ ਹੋਇਆ ਪੂਰਾ ਸੂਰਮਾਂ ਜ਼ੋਰ ਕਹਾਂਵਦਾ ਸੀ ॥੩॥
ਇਕ ਰੋਜ਼ ਇਕ ਨਿਆਉਂ ਸਲਵਾਨ ਕੀਤਾ ਕੈਦੀ ਕੈਦ ਕਰ ਆਪ ਸ਼ਿਕਾਰ ਗਿਆ। ਅਹਿਲਕਾਰੀ ਕੁਝ ਨਾਰਾਜ਼ ਰਹੇ ਰਾਜਾ ਉਲਟ ਵਿਚਾਰ ਵਿਚਾਰ ਗਯਾ ਸੁਣੀ ਗੱਲ ਰਸਾਲੂ ਨੇ ਆਣ ਉਥੇ ਸਾਰਾ ਸਚ ਤੇ ਝੂਠ ਨਿਤਾਰ ਗਿਆ। ਕਿਸ਼ਨ ਸਿੰਘ ਕੈਦੀ ਕੈਦੋਂ ਕੱਢ ਦਿਤੇ ਹੋਏ ਉਨ੍ਹਾਂ ਦਾ ਦੂਰ ਆਜ਼ਾਰ ਗਿਆ ।੪।
ਸੁਣੀ ਆਨ ਸਲਵਾਨ ਨੇ ਗੱਲ ਸਾਰੀ ਬੜਾ ਦਿਲ ਅੰਦਰ ਪ੍ਰੇਸ਼ਾਨ ਹੋਯਾ, ਕਹਿੰਦਾ ਕਿਵੇਂ ਰਸਾਲੂ ਨੂੰ ਕੱਢ ਦਈਏ ਨਾਲ ਵਜ਼ੀਰ ਬਿਆਨ ਹੋਇਆ,ਏਹੋ ਰਾਜੇ ਨੇ ਰਲ ਸਲਾਹ ਕੀਤੀ ਪੁਤ੍ਰ ਕੱਢਣੋਂ ਵੱਲ ਧਿਆਨ ਹੋਇਆ। ਕਿਸ਼ਨ ਸਿੰਘ