ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/215

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਢੇ ਅੱਠ ਦੇ ਕਰੀਬ ਇਕ ਕਾਰ ਸਰੜ ਦੇ ਕੇ ਧਰਤੀ ਸੁੰਭਰਦੀ ਉਸ ਦੇ ਬਹੁਤ ਨਜ਼ਦੀਕ ਦੀ ਲੰਘ ਗਈ ਹੈ। ਥੋੜ੍ਹੀ ਦੂਰ ਜਾ ਕੇ ਰੁਕੀ ਹੈ। ਉਸ ਤੋਂ ਦੋ ਗੈਰਿਜ ਛੱਡ ਕੇ ਹੀ। ਡਾਕਟਰ ਬਾਹਰ ਆਇਆ ਹੈ। ਪੱਕਾ ਰੰਗ, ਨੱਕ ਉੱਤੇ ਮਹੁਕਾ।

ਸਾਗਰ ਨੇ ਉਸ ਨੂੰ ਪਹਿਚਾਣ ਲਿਆ ਹੈ।

ਤੇ ਫਿਰ ਉਸ ਦੀ ਨਜ਼ਰ ਕੋਲ ਪਏ ਇਕ ਅਣ-ਘੜ ਪੱਥਰ ਉੱਤੇ ਜਾ ਟਿਕੀ ਹੈ। ਬਿਜਲੀ ਦੀ ਫੁਰਤੀ ਨਾਲ ਪੱਥਰ ਚੁੱਕ ਕੇ ਉਸ ਨੇ ਡਾਕਟਰ ਵੱਲ ਵਗਾਹ ਦਿੱਤਾ ਹੈ। ਡਾਕਟਰ ਦੇ ਮੱਥੇ ਵਿਚੋਂ ਲਹੂ ਦੀ ਧਾਰ ਵਗਣ ਲੱਗੀ ਹੈ।

'ਇਹ ਐਮਰਜੰਸੀ ਕੇਸ ਨਹੀਂ ਸੀ ਡਾਕਟਰ?' ਸਾਗਰ ਦੀ ਚੀਕਦੀ ਆਵਾਜ਼ ਸਾਰੇ ਵਾਤਾਵਰਣ ਵਿਚ ਗੂੰਜ ਗਈ ਹੈ।◆

ਐਮਰਜੰਸੀ

215