ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/206

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਨੇਰਾ ਕਾਫ਼ੀ ਹੋ ਚੁੱਕਿਆ ਹੈ। ਰਸੋਈ ਵਿਚੋਂ ਆ ਰਹੀ ਤੜਕੇ ਦੀ ਸਲੂਣੀ ਸੁਗੰਧ ਨੱਕ ਵਿੱਚ ਮਿੱਠੀ ਮਿੱਠੀ ਜਲੂਣ ਛੇੜ ਰਹੀ ਹੈ। ਮੈਂ ਪਲੰਘ ਤੋਂ ਉੱਠ ਖੜੋਤਾ ਹਾਂ।‘ਰੋਟੀ ਖਾ ਜਾਈਂ ਹੁਣ।' ਜਗਦੇਵ ਨੇ ਮੇਰਾ ਹੱਥ ਫੜਿਆ ਹੈ।‘ਨਹੀਂ ਯਾਰ, ਮੇਰੀ ਤਸਵੀਰ ਵੀ ਉਡੀਕਦੀ ਹੋਊਗੀ।' ਕਹਿ ਕੇ ਕਮਰੇ ਤੋਂ ਬਾਹਰ ਆ ਗਿਆ ਹਾਂ। ਅਸਮਾਨ ਵਿੱਚ ਤਾਰੇ ਖਿੱਲਾਂ ਵਾਂਗ ਖਿੜ੍ਹੇ ਹੋਏ ਹਨ। ਰਾਧਾ ਨੂੰ ਮੈਂ ਨਮਸਤੇ ਕਹੀ ਹੈ। ਸਟੋਵ ਦੇ ਖੜਕੇ ਵਿੱਚ ਸ਼ਾਇਦ ਉਸ ਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ। ਪਰ ਰਸੋਈ ਤੋਂ ਬਾਹਰ ਆ ਕੇ ਉਸ ਨੇ ਮੇਰੇ ਵੱਲ ਹੱਥ ਜੋੜੇ ਹਨ। ‘ਸੰਭਾਲ ਕੇ ਰੱਖਿਆ ਕਰੋਂ ਇਨ੍ਹਾਂ ਨੂੰ।' ਮੈਂ ਕਿਹਾ ਹੈ। ਉਹ ਸਿਰਫ਼ ਮੁਸਕਰਾਈ ਹੈ। ਜੁੜੇ ਹੋਏ ਹੱਥਾਂ ਦੀ ਕੰਘੀ ਬਣਾ ਲਈ ਹੈ। ਜਗਦੇਵ ਮੈਨੂੰ ਦਰਵਾਜ਼ੇ ਤੱਕ ਛੱਡਣ ਆਇਆ ਹੈ।

206

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ