ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/40

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਹ ਮਸ਼ੀਨ ਫੇਰਨ ਲੱਗੀ ਤੇ ਮੈਂ ਨਿੱਕੇ ਨਿੱਕੇ ਰੁੱਗ ਲਾਉਣ ਲੱਗ ਪਿਆ। ਇੱਕ ਰੁੱਗ ਮੈਂ ਕੁਝ ਭਰਵਾਂ ਜਿਹਾ ਲਾ ਦਿੱਤਾ ਸੀ। ਨਸੀਮ ਨੂੰ ਮਸ਼ੀਨ ਫੇਰਨੀ ਔਖੀ ਲੱਗੀ। ਉਸ ਦਾ ਦਮ ਚੜ੍ਹ ਗਿਆ ਸੀ। ਮਸ਼ੀਨ ਦਾ ਝੰਡਾ ਛੱਡ ਕੇ ਉਹ ਹਫ਼ੀ ਹੋਈ ਬੋਲੀ- 'ਚੱਲ ਵੇ ਚੱਲ, ਮੈਂ ਕੀ ਮਖਣੀਆਂ ਖਾਧੀਆਂ ਨੇ ਤੇਰੀਆਂ?'

ਮਸ਼ੀਨ ਖੜ੍ਹ ਗਈ ਸੀ। ਇਕਦਮ ਉਸ ਦੀਆਂ ਅੱਖਾਂ ਵਿੱਚ ਉਤਸੁਕਤਾ ਨੱਚੀ ਤੇ ਉਹ ਬੋਲੀ-'ਆਹਾ ਕਿੱਡਾ ਸੋਹਣਾ ਫੁੱਲ।' ਮਸ਼ੀਨ ਦੇ ਮੂੰਹ ਵਿਚੋਂ ਇੱਕ ਫੁੱਲ ਨੂੰ ਉਹ ਫੜਨ ਲੱਗੀ। ਮੇਰਾ ਹੱਥ ਮਸ਼ੀਨ ਦੇ ਪਹੀਏ 'ਤੇ ਟਿਕਿਆ ਹੋਇਆ ਸੀ। ਪਹੀਆਂ ਘੁੰਮ ਗਿਆ। ਨਸੀਮ ਨੇ ਨਾਲ ਦੀ ਨਾਲ ਚਾਂਗ ਮਾਰੀ। ਉਸ ਦੇ ਹੱਥ 'ਚੋਂ ਲਹੂ ਦੀ ਧਾਰ ਵਗ ਰਹੀ ਸੀ। ਟੋਕੇ ਨੇ ਉਸ ਦੇ ਸੱਜੇ ਹੱਥ ਦੀ ਮੂਹਰਲੀ ਉਂਗਲ ਨੂੰ ਨਹੁੰ ਦੀ ਜੜ੍ਹ ਤੀਕ ਕੱਟ ਦਿੱਤਾ ਸੀ। ਮੈਂ ਘਬਰਾ ਕੇ ਘਰੋਂ ਨੱਠ ਗਿਆ ਸਾਂ। ਡਰ ਕੇ, ਬਾਪੂ ਕਿਤੇ ਕੁੱਟੇ ਨਾ। ਮਾਸੀ ਦੇ ਪਿੰਡ ਜਾ ਵੜਿਆ ਸਾਂ। ਹਫ਼ਤੇ ਬਾਅਦ ਮਾਂ ਜਾ ਕੇ ਮੈਨੂੰ ਲੈ ਆਈ।

ਨਸੀਮ ਦੀ ਮਾਂ ਸਾਡੇ ਘਰ ਆਈ ਤੇ ਕਹਿੰਦੀ-'ਕਮੂਤਾ ਆ ਗਿਆ ਹੁਣ? ਕੁੜੀ ’ਚ ਬੰਜ ਪਾ'ਤੀ। ਲਿਆ ਤੇਰੀ ਵੱਢਾਂ ਉਂਗਲ।'

ਮੈਂ ਨਮੋਸ਼ੀ ਦੀ ਹਾਸੀ ਹੱਸਿਆ ਬਹੁਤ ਨਿੰਮੋਝੂਣਾ।

ਨਸੀਮ ਦੀ ਮਾਂ ਕਹਿੰਦੀ- 'ਦੰਦ ਕੱਢਦੈ ਹੁਣ, ਖਰੂਦੀ।'

ਉਂਗਲ 'ਤੇ ਪੱਟੀ ਬੰਨੀ ਨਸੀਮ ਵੀ ਮਾਂ ਦੇ ਕੋਲ ਖਲੋਤੀ ਸੀ ਤੇ ਮੇਰੇ ਵੱਲ ਘੂਰ ਘੂਰ ਦੇਖ ਰਹੀ ਸੀ। ਮੇਰੀ ਮਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਨਸੀਮ ਦੇ ਅੱਗੇ ਕਰ ਦਿੱਤਾ ਤੇ ਕਿਹਾ-'ਲੈ ਧੀਏ, ਲਾਹ ਲੈ ਬਿੜ੍ਹੀ। ਤੂੰ ਵੱਢ ਹੁਣ ਇਹ ਦਾ ਪੌਂਚਾ। ਖਪਰਾ ਲਿਆ ਕੇ ਮੈਂ ਦਿੰਨੀ ਆਂ।'

ਨਸੀਮ ਨੇ ਮੁਸਕਰਾ ਕੇ ਮੂੰਹ ਪਰ੍ਹੇ ਕਰ ਲਿਆ ਸੀ। ਉਸ ਦੀ ਮਾਂ ਨੇ ਪਿਆਰ ਨਾਲ ਮੇਰੀ ਗੱਲ ਥਪਥਪਾ ਦਿੱਤੀ ਸੀ।

ਤੇ ਫਿਰ ਜਦ ਨਸੀਮ ਦੀ ਉਂਗਲ ਨੂੰ ਆਰਾਮ ਆ ਗਿਆ, ਇੱਕ ਦਿਨ ਮੈਨੂੰ ਇਕੱਲਾ ਹੀ ਦੇਖ ਕੇ ਉਹ ਸਾਡੇ ਘਰ ਆਈ ਤੇ ਕਹਿਣ ਲੱਗੀ-'ਕਰਮੂ, ਮੇਰੀ ਉਂਗਲ ਦੇਖ ਨਹੁੰ ਤੋਂ ਬਿਨਾਂ ਕਿਹੋ ਜਿਹੀ ਲਗਦੀ ਐ। ਲਿਆ ਤੇਰੀ ਉਂਗਲ ਵੀ ਬਣਾਵਾਂ ਇਹੋ ਜ੍ਹੀ।'

ਮੈਂ ਆਪਣੇ ਸੱਜੇ ਹੱਥ ਦੀ ਮੂਹਰਲੀ ਉਂਗਲ ਨਿਵੇਕਲੀ ਕੱਢ ਕੇ ਦੇਹਲੀ ’ਤੇ ਧਰ ਦਿੱਤੀ ਤੇ ਕੋਲ ਪਿਆ ‘ਧਸੇਰਾ ਵੱਟਾ ਉਸ ਦੇ ਹੱਥ ਫੜਾ ਕੇ ਲਾਡ ਨਾਲ ਕਿਹਾ-'ਲੈ, ਫੇਹ ਦੇ।'

ਉਸ ਨੇ ਵੱਟਾ ਤਾਂ ਪਰ੍ਹਾਂ ਸੁੱਟ ਦਿੱਤਾ, ਪਰ ਮੇਰੀ ਉਂਗਲ ਨੂੰ ਆਪਣੇ ਦੰਦਾਂ ਥੱਲੇ ਲੈ ਲਿਆ। ਮੇਰੇ ਛੁਡਾਉਂਦੇ ਛੁਡਾਉਂਦੇ ਤੋਂ ਹੀ ਉਸ ਨੇ ਮੇਰੀ ਉਂਗਲ ’ਤੇ ਦੰਦੀ ਵੱਢ ਦਿੱਤੀ। ਪਤਾ ਨਹੀਂ ਹੱਥੋਪਾਈ ਵਿੱਚ ਹੀ ਮੇਰੀ ਉਂਗਲ ’ਤੇ ਉਸ ਦੇ ਦੰਦਾਂ ਦਾ ਡੂੰਘਾ ਨਿਸ਼ਾਨ ਪੈ ਗਿਆ ਸੀ। ਪੀੜ ਜਿਹੀ ਮਹਿਸੂਸ ਕਰਕੇ ਮੈਂ ਆਪਣੀ ਉਂਗਲ ਨੂੰ ਘਬਰਾ ਕੇ ਆਪਣੇ ਮੂੰਹ ਚ ਲੈ ਲਿਆ ਸੀ। ਚੂਸ ਕੇ ਥੁੱਕ ਦਿੱਤਾ ਸੀ। ਮੇਰੇ ਬੁੱਕ ਵਿੱਚ ਖੂਨ ਸੀ। ਪਹਿਲਾਂ ਤਾਂ ਨਸੀਮ ਹੈਰਾਨ ਜਿਹੀ ਹੋਈ ਖੜੀ ਰਹੀ, ਪਰ ਇਹ ਜਾਣ ਕੇ ਕਿ ਮੈਂ ਉਸ ਦੀ ਜੂਠੀ

40

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ