ਸੰਦਰਤਾ ਪੈਦਾ ਕਰੀ ਜਾਣ ਤੇ ਨਵੇਂ ਹੌਂਸਲਾ ਕਰ ਕੇ ਡੂੰਘੇ ਭਾਵਾਂ ਦੀ ਸੁੰਦਰਤਾ ਵੱਲ ਨਹੀਂ ਆਉਂਦੇ। ਹਾਲੀ ਏਸ ਪਾਸੇ ਪੱਛ ਪਰਤੀਤ ਘੱਟ ਹੈ।ਸੋ ਸਾਡੀ ਕਵਿਤਾ ਵਿਚ ਅਜਿਹੀਆਂ ਗੱਲਾਂ ਕਰ ਕੇ ਵੀ ਭਾਵ ਦੀ ਡੂੰਘਾਈ,ਜੋ ਲਿਖਦੇ ਹਾਂ ਓਹਦੀ ਔਸਤ ਘੱਟ ਹੈ।
ਅਸਲ ਸਾਹਿੱਤ, ਭਾਵ ਦੀ ਡੂੰਘਾਈ ਜਾਂ ਸੰਦਰਤਾ ਉੱਤੇ ਕਾਇਮ ਰਹਿਣਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਏਸ ਸਾਹਿੱਤ ਨੂੰ ਉਪਜਾ ਰਿਹਾ ਹਾਂ। ਏਨਾ ਜ਼ਰੂਰ ਹੈ। ਏਸ ਪਾਸੇ ਜਾਣ ਦਾ ਜਤਨ ਕਰਨਾ ਚਾਹੁੰਦਾ ਹਾਂ। ਇਹ ਜਤਨ ਵੱਡੀ ਨੀਂਹ ਨੂੰ ਭਰਨ ਵਾਲੇ ਇੱਟਾਂ ਰੋੜਿਆਂ ਸਾਮਾਨ ਹੈ । ਅਜਿਹੀ ਨੀਂਹ ਉੱਤੇ ਹੀ ਸਾਹਿੱਤਕ ਬੁਰਜ ਬਣਨਾ ਹੈ।ਜ਼ਮਾਨਾ ਜ਼ੋਰਾਂ ਨਾਲ ਏਧਰ ਆ ਰਿਹਾ ਹੈ । ਨਵੀਨਤਾ ਤੇ ਭਾਵ ਨੂੰ, ਜ਼ਮਾਨੇ ਨੇ ਹਿੱਕੇ ਲਾਉਣਾ ਹੈ । ਗਵਾਂਢੀ ਬੋਲੀਆਂ ਨੂੰ ਭਾਵ ਨੇ ਆਪਣਾ ਚਮਤਕਾਰਾ ਦਿਖਾਉਣਾ ਹੈ।ਓਪਰੇ ਮਿੱਠੇ ਪਦਾਂ ਦੇ ਕੀ ਅਰਥ ਹੋਏ?
ਏਸ ਪੁਸਤਕ ਵਿਚ ਭਾਵ ਦਾ ਪਤਵਾਹ ਰੱਖਣ ਲਈ ਕਿਤੇ ਕਿਤੇ ਕਾਫੀਏ ਦੀ ਖੁਲ੍ਹ ਦਾ ਖਿਆਲ ਤੇ ਸਤਰਾਂ ਦੀ ਲੰਬਾਈ ਘਟਾਈ ਵਧਾਈ ਹੈ ।
ਹੇ ਬੁੱਤ ਬਣਾਉਣ ਵਾਲਿਆ
ਤੂੰ ਬੁੱਤ ਬਣਾਉਂਦਾ ਜਾਂ ਜੀਵੇਂ
ਬੇਸ਼ਕ ਹਟ ਸਜਾਵਣ ਖਾਤਰ
ਉੱਚੇ ਨੀਵੇਂ ਅੱਗੇ ਪਿੱਛੇ .
ਲਾਂਦਾ ਜਾ ਤੂੰ, ਖੂਬ ਫਬਾ ਤੂੰ।
ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ
ਫਰਕ ਪਿਆ ਨ ਜਾਪੈ।