ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵਾਂ ਦੀ ਸੁੰਦਰਤਾ ਲਈ ਮੈਂ ਰਾਲਦਸਤੇ ਰਖੇ ਹਨ । ਗੁਲਦਸਤੇ ਵਿਚ ਜਿਸ ਤਰਾਂ ਵਖੋ ਵੱਖਰੇ ਫੁਲ ਹੋਂਦੇ ਹਨ ਓਸੇ ਤਰਾਂ ਦੋ ਦੋ ਕਲੀਆਂ ਵਿਚ ਅੱਡੋ ਅੱਡ ਭਾਵ ਦਿੱਤਾ ਹੈ । ਸਾਨੂੰ ਅਜਿਹੇ ਵਜ਼ਨ ਕਾਫ਼ੀਆਂ ਜਾਂ ਸੋਹਲਿਆਂ ਵਿਚੋਂ ਕਾਫੀ ਮਿਲ ਸਕਦੇ ਹਨ, ਜਿਹੜੇ ਭਾਵ ਨਿਭਾਉਣ ਲਈ ਲੰਬੇ ਤੇ ਬੋਲੀ ਨੂੰ ਵੀ ਭਾਵ ਨਾਲ ਤੋਰੀ ਜਾਣ । ਮੈਂ ਅਜਿਹੇ ਦੋ ਚਾਰ ਉਪਰਾਲੇ ਕੀਤੇ ਹਨ:-

ਸਾਕੀ ਨੇ ਪਰੇਹ ਜਮਾਈ ਹੈ
ਪਰ ਆਕੇ ਆਪ ਪਿਆਉਂਦਾ ਨਹੀਂ ।
ਏਸੇ ਹੀ ਆਪਾ ਧਾਪੀ ਵਿਚ
ਸੁਰ ਸਵਾਦ ਕਿਸੇ ਨੂੰ ਆਉਂਦਾ ਨਹੀਂ ।
ਕਹਿੰਦਾ ਹੈ ਮੇਰੀ ਉਂਗਲੀ ਤੇ
ਸਾਰੇ ਹੀ ਆਕੇ ਨਾਚ ਕਰੋ।
ਸਾਡੀ ਤਾਂ ਮੌਜ ਬਣਾਈ ਸੂ,
ਤੇ ਅਪਨਾ ਨਾਚ ਦਿਖਾਉਂਦਾ ਨਹੀਂ।

****

ਇਕ ਹੋਰ ਗੁਲਦਸਤੇ ਦਾ ਫੁਲ ਤੱਕੋ:-
ਮੁੱਖ ਬਾਝੋਂ ਛਾਇਆ ਭਟਕੀ ਸੀ
ਤਕਦੇ ਹੀ ਟਿਕੀ ਹੋਈ ਹੈ।
ਕਹਿੰਦੇ ਨੇਂ ਰਾਏ ਬੁਲਾਰ ਜਿਹੇ,
ਬਿਨ ਬ੍ਰਹਮ ਨਹੀਂ ਟਿਕਦੀ ਮਾਇਆ ਹੈ ।
ਏਸੇ ਗੁਲਦਸਤੇ ਦਾ ਹੋਰ ਫੁਲ ਤੱਕੋ:-
ਇਹਦੇ ਤਾਂ ਕੱਖ ਵੀ ਦਾਗ ਲੀਤੇ,
ਤੇ ਓਧਰ ਕੱਖ ਵੀ ਪੁੱਛਿਆ ਨਹੀਂ ।

-ਝ-