ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
{
ਪੰਜਾਬੀ
ਅਪਭ੍ਰੰਸ਼ ਦੀ ਜੋ ਨਹੀਂ ਪਿਆਰੀ,
ਤਦ ਭਵ ਵਿਚ ਜਿਸ ਉਮਰ ਗੁਜ਼ਾਰੀ।
ਜਿਹੜੀ ਪੰਜਾਂ ਵਹਿਣਾਂ ਉੱਤੇ,
ਰਾਜ ਬਿਨਾਂ ਪਈ ਹੁਕਮ ਚਲਾਵੇ।
ਜਿਸ ਫਰੀਦ ਨੂੰ ਬੋਲ ਸੁਣਾਏ,
ਤੇ ਨਾਨਕ ਤੋਂ ਗੀਤ ਗਵਾਏ।
ਅਮਰ ਦਾਸ ਨੇ ਆਨੰਦ ਲੀਤਾ,
ਗੋਗੀ ਮੰਗੀ ਮਾਈਂ ਮੀਤਾ!
ਦਾਮੋਦਰ ਦੇ ਸਿਰ ਹੱਥ ਧਰ ਕੇ,
ਅੱਖੀ ਡਿੱਠੇ ਲੇਖ ਲਿਖਾਏ।
ਸ਼ਾਹ ਹੁਸੈਨ ਨੇ ਦੱਧੂ ਪੀ ਪੀ,
ਖੁਬ ਪਿਆਈ ਸੂਫੀ ਮੱਤ ਦੀ।
ਬੁੱਲੇ ਛੱਡੀ ਲੀਹ ਸ਼ੀਰਾਜ਼ੀ,
ਜਿਸ ਕਰਕੇ ਇੱਜ਼ਤ ਲਈ ਕਾਫ਼ੀ।
ਜਿਸ ਦੇ ਸਦਕੇ ਵਾਰਸ ਸ਼ਾਹ ਨੇ,
ਦਿਲ ਤੇ ਵਾਹੇ ਵਤਨੀ ਨਕਸ਼ੇ।
ਜਿਸ ਨੇ ਸੋਹਣੀ ਲਹਿਰਾਂ ਅੰਦਰ,
ਰਚਦੀ ਦੇਖੀ ਪ੍ਰੀਤੀ ਮੰਦਰ।
ਤਪਦੀ ਸੱਸੀ ਹਿੱਕੇ ਲਾਈ,
ਸਾਹਿਬਾਂ ਦੀ ਜਿਸ ਕਦਰ ਕਰਾਈ।